JALANDHAR WEATHER

ਪੁਲਿਸ ਵਲੋ ਹੈਰੋਇਨ ਸਮੇਤ ਨੌਜਵਾਨ ਕਾਬੂ

ਢਿੱਲਵਾਂ (ਕਪੂਰਥਲਾ), 8 ਜੁਲਾਈ (ਗੋਬਿੰਦ ਸੁਖੀਜਾ) - ਥਾਣਾ ਢਿਲਵਾਂ ਦੀ ਪੁਲਿਸ ਨੇ ਛੇ ਗ੍ਰਾਮ ਹੈਰੋਇਨ ਸਮੇਤ ਨੋਜਵਾਨ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਹਰਜਿੰਦਰ ਸਿੰਘ, ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਦੌਰਾਨੇ ਗਸ਼ਤ ਰੇਲਵੇ ਸਟੇਸ਼ਨ ਤੋਂ ਥੋੜਾ ਪਿੱਛੇ ਹੀ ਸੀ ਤਾਂ ਰੇਲਵੇ ਸਟੇਸ਼ਨ ਵਲੋਂ ਇਕ ਨੌਜਵਾਨ ਪੈਦਲ ਤੁਰਿਆ ਆਉਂਦਾ ਦਿਖਾਈ ਦਿੱਤਾ, ਜਿਸਨੇ ਪੁਲਿਸ ਪਾਰਟੀ ਨੂੰ ਆਉਂਦਿਆਂ ਦੇਖ ਕੇ ਘਬਰਾ ਕੇ ਪਜਾਮੇ ਦੀ ਸੱਜੀ ਜੇਬ ਵਿਚੋਂ ਇੱਕ ਪਾਰਦਰਸ਼ੀ ਮੋਮੀ ਲਿਫਾਫਾ ਸੜਕ ਦੇ ਕਿਨਾਰੇ ਸੁੱਟ ਦਿੱਤਾ ਅਤੇ ਪਿੱਛੇ ਨੂੰ ਭੱਜਣ ਲੱਗਾ। ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਉਸਨੇ ਆਪਣਾ ਨਾਾਂਅ ਸੁਨੀਲ ਕੁਮਾਰ ਉਰਫ਼ ਬੱਬੂ ਵਾਸੀ ਬੇਗੋਵਾਲ, ਥਾਣਾ ਬੇਗੋਵਾਲ ਦੱਸਿਆ। ਐਸ.ਆਈ ਨੇ ਪੁੱਛਿਆ ਕਿ ਜੋ ਮੋਮੀ ਲਿਫਾਫਾ ਸੜਕ ਕਿਨਾਰੇ ਘਾਹ-ਫੂਸ ਵਿਚ ਸੁੱਟਿਆ ਹੈ ਉਸ ਵਿੱਚ ਕੀ ਹੈ,ਜਿਸਨੇ ਦੱਸਿਆ ਕਿ ਉਸ ਵਿਚ ਹੈਰੋਇੰਨ ਹੈ ,ਕੰਪਿਊਟਰਾਈਜਡ ਕੰਡੇ ਨਾਲ ਵਜ਼ਨ ਕਰਨ 'ਤੇ ਸਮੇਤ ਲਿਫਾਫਾ ਕੁੱਲ 6 ਗ੍ਰਾਮ ਹੈਰੋਇਨ ਹੋਈ । ਢਿੱਲਵਾਂ ਪੁਲਿਸ ਨੇ ਉਕਤ ਕਥਿਤ ਦੋਸ਼ੀ ਨੌਜਵਾਨ 'ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ