ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਵਰ੍ਹੇਗੰਢ ਤੇ ਬੰਗਾਲ ਵਿਚ ਸਮਾਗਮ ਦੋਹਰੇ ਜਸ਼ਨਾਂ ਦਾ ਮਾਮਲਾ ਹੈ ਬੰਗਾਲ ਲਈ - ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 6 ਜੁਲਾਈ - ਭਾਰਤੀ ਜਨਸੰਘ ਦੇ ਭਾਰਤੀ ਜਨਤਾ ਪਾਰਟੀ ਵਿਚ ਆਉਣ ਦੇ ਸਫ਼ਰ 'ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅਸੀਂ ਅਕਸਰ ਦੇਖਦੇ ਹਾਂ ਕਿ ਕੁਝ ਵਿਚਾਰਾਂ ਦਾ ਆਕਰਸ਼ਣ ਸਮੇਂ ਦੇ ਨਾਲ ਫਿੱਕਾ ਪੈ ਜਾਂਦਾ ਹੈ। ਪਰ ਇਹ ਇਕ ਇੰਨਾ ਮਜ਼ਬੂਤ ਵਿਚਾਰ ਹੈ, ਜਿਸ ਦੇ ਬੀਜ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਬੀਜੇ ਸਨ, ਕਿ ਅੱਜ ਕਈ ਸਾਲਾਂ ਬਾਅਦ ਵੀ ਇਹ ਤੇਜ਼ੀ ਨਾਲ ਫੈਲ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਜਦੋਂ ਆਉਣ ਵਾਲੀਆਂ ਪੀੜ੍ਹੀਆਂ ਭਾਰਤੀ ਜਨਤਾ ਪਾਰਟੀ ਦੀ ਯਾਤਰਾ ਦਾ ਇਤਿਹਾਸ ਲਿਖਣਗੀਆਂ ਅਤੇ ਇਸਦਾ ਅਧਿਐਨ ਕਰਨਗੀਆਂ, ਤਾਂ ਉਹ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਵਿਚਾਰ, ਹਿੰਮਤ ਅਤੇ ਦ੍ਰਿਸ਼ਟੀ ਦਾ ਜ਼ਰੂਰ ਜ਼ਿਕਰ ਕਰਨਗੀਆਂ। ਮੈਂ ਇਕ ਵਾਰ ਫਿਰ ਕਹਿਣਾ ਚਾਹਾਂਗਾ ਕਿ ਇਹ ਬੰਗਾਲ ਲਈ ਦੋਹਰੇ ਜਸ਼ਨਾਂ ਦਾ ਮਾਮਲਾ ਹੈ। ਇਕ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ, ਅਤੇ ਦੂਜਾ - ਬੰਗਾਲ ਵਿਚ ਇਹ ਸਮਾਗਮ।"
;
;
;
;
;
;