ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਦੀ ਬੱਸ ਰਵਾਨਾ
ਚੋਗਾਵਾਂ/ਅੰਮ੍ਰਿਤਸਰ, 6 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਸਰਕਾਰ ਵਲੋਂ ਬਜ਼ੁਰਗ ਨਾਗਰਿਕਾਂ ਦੀ ਧਾਰਮਿਕ ਆਸਥਾ ਦਾ ਸਨਮਾਨ ਕਰਦਿਆਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸਰਹੱਦੀ ਪਿੰਡ ਲੋਧੀਗੁੱਜਰ, ਨੱਥੂਪੁਰ ਅਤੇ ਨਵਾਂ ਜੀਵਨ ਤੋਂ ਹਲਕਾ ਰਾਜਾਸਾਂਸੀ ਇੰਚਾਰਜ ਸੋਨੀਆ ਮਾਨ ਦੀ ਦੇਖ-ਰੇਖ ਹੇਠ ਸਰਪੰਚ ਪਿਸ਼ੌਰਾ ਸਿੰਘ ਨਵਾਂ ਜੀਵਨ, ਸਰਪੰਚ ਸਰਵਨ ਸਿੰਘ ਲੋਧੀਗੁੱਜਰ, ਗੁਰਜੀਤ ਸਿੰਘ, ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲਖਬੀਰ ਸਿੰਘ ਮੰਝ ਅਤੇ ਵਿਰਾਸਤ ਸੇਵਾ ਸੰਗਠਨ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਸ਼ਹੂਰਾ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਇੱਕ ਵਿਲੱਖਣ ਮਿਸਾਲ ਹੈ। ਜਦੋਂ ਬਜ਼ੁਰਗ ਨਾਗਰਿਕਾਂ ਦੀਆਂ ਬੱਸਾਂ ਨੂੰ ਤੀਰਥ ਯਾਤਰਾ ਲਈ ਰਵਾਨਾ ਕੀਤਾ ਜਾਂਦਾ ਹੈ ਤਾਂ ਬਹੁਤ ਸੰਤੁਸ਼ਟੀ ਅਤੇ ਮਾਣ ਮਹਿਸੂਸ ਹੁੰਦਾ ਹੈ। ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਅਤੇ ਨੈਣਾ ਦੇਵੀ ਗੁਰਧਾਮਾਂ ਦੀ ਯਾਤਰਾ ਤੋਂ ਪਰਤਣ ਉਪਰੰਤ ਸ਼ਰਧਾਲੂਆਂ ਵਲੋਂ ਮਿਲਦਾ ਪਿਆਰ ਅਤੇ ਅਸ਼ੀਰਵਾਦ ਸਰਕਾਰ ਨੂੰ ਲੋਕ ਸੇਵਾ ਲਈ ਹੋਰ ਉਤਸ਼ਾਹਿਤ ਕਰਦਾ ਹੈ।
ਇਸ ਮੌਕੇ ਸੈਕਟਰੀ ਜਗਜੀਵਨ ਸਿੰਘ, ਸੈਕਟਰੀ ਲਖਵਿੰਦਰ ਪਾਲ ਸਿੰਘ, ਹਰਦੇਵ ਸਿੰਘ, ਬਲਰਾਜ ਸਿੰਘ, ਮੈਂਬਰ ਰਜੀਵ ਸਿੰਘ, ਬਲਜੀਤ ਸਿੰਘ ਬਲਾਕ ਪ੍ਰਧਾਨ, ਮੇਜਰ ਸਿੰਘ ਸੈਦਪੁਰ ਬਲਾਕ ਪ੍ਰਧਾਨ, ਭਾਗ ਸਿੰਘ ਹੇਤਮਪੁਰਾ, ਸ਼ਮਸ਼ੇਰ ਸਿੰਘ ਜੈ ਰਾਮਕੋਟ, ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲਖਬੀਰ ਸਿੰਘ, ਸੋਸ਼ਲ ਮੀਡੀਆ ਹਲਕਾ ਕ੍ਰੋਆਰਡੀਨੇਟਰ ਅਮਿਤੋਜ ਸਿੰਘ ਆਦਿ ਹਾਜ਼ਰ ਸਨ।
;
;
;
;
;
;