JALANDHAR WEATHER

ਸੜਕ ਹਾਦਸੇ 'ਚ ਇਕ ਔਰਤ ਦੀ ਦਰਦਨਾਕ ਮੌਤ, ਬੱਸ ਦੀ ਟੱਕਰ ਨਾਲ ਉੱਜੜਿਆ ਪਰਿਵਾਰ

ਫਿਰੋਜ਼ਪੁਰ, 5 ਜੁਲਾਈ (ਸੁਖਵਿੰਦਰ ਸਿੰਘ)- ਸ਼ਹਿਰ ਵਿਚ ਐਤਵਾਰ ਸ਼ਾਮ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ। ਆਰ.ਐਸ.ਡੀ. ਕਾਲਜ ਨੇੜੇ ਮੱਲਾਂਵਾਲਾ ਰੋਡ 'ਤੇ ਪਿੱਛੋਂ ਆ ਰਹੀ ਇੱਕ ਬੱਸ ਦੀ ਟੱਕਰ ਨਾਲ ਮੋਟਰਸਾਈਕਲ 'ਤੇ ਸਵਾਰ ਮਹਿਲਾ ਦੀ ਮੌਤ ਹੋ ਗਈ, ਜਦਕਿ ਉਸ ਦੇ ਨਾਲ ਸਵਾਰ ਬੱਚਾ ਅਤੇ ਬਜ਼ੁਰਗ ਮਾਤਾ ਮਾਮੂਲੀ ਸੱਟਾਂ ਨਾਲ ਬਚ ਗਏ। ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾ ਦੀ ਪਛਾਣ ਵੀਰਪਾਲ ਕੌਰ ਵਜੋਂ ਹੋਈ ਹੈ।

ਉਹ ਆਪਣੇ ਬੱਚੇ ਅਤੇ ਮਾਤਾ ਨਾਲ ਪਿੰਡ ਤੋਂ ਫਿਰੋਜ਼ਪੁਰ ਸ਼ਹਿਰ ਵੱਲ ਮੋਟਰਸਾਈਕਲ 'ਤੇ ਵਾਪਸ ਆ ਰਹੀ ਸੀ। ਜਿਵੇਂ ਹੀ ਉਹ ਆਰਐਸਡੀ ਕਾਲਜ ਦੇ ਸਾਹਮਣੇ ਮੱਲਾਂਵਾਲਾ ਰੋਡ 'ਤੇ ਪਹੁੰਚੇ ਤਾਂ ਪਿੱਛੋਂ ਆ ਰਹੀ ਇੱਕ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਵੀਰਪਾਲ ਕੌਰ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਤੁਰੰਤ ਇਲਾਜ ਲਈ ਫਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਿਕ ਮੈਂਬਰਾਂ ਵਾਸੀ ਗੋਲ ਬਾਗ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਬੱਸ ਦੀ ਪਿੱਛੋਂ ਫੇਟ ਵੱਜਣ ਨਾਲ ਮੌਕੇ ਤੇ ਹੀ ਮੌਤ ਹੋ ਗਈ ਨਾਲ ਬੱਚਾ ਅਤੇ ਬਜ਼ੁਰਗ ਮਾਤਾ ਜਿਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ।

ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ, ਜਿੱਥੇ ਐਂਬੂਲੈਂਸ ਪਹਿਲਾਂ ਹੀ ਮੌਜੂਦ ਸੀ। ਜਾਂਚ ਦੌਰਾਨ ਮਹਿਲਾ ਦੀ ਮੌਤ ਦੀ ਪੁਸ਼ਟੀ ਹੋਈ।
ਸਥਾਨਕ ਲੋਕਾਂ ਮੁਤਾਬਕ ਮਹਿਲਾ ਦੇ ਨਾਲ ਸਵਾਰ ਇੱਕ ਬੱਚੇ ਅਤੇ ਉਸ ਦੀ ਬਜ਼ੁਰਗ ਮਾਤਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਅਤੇ ਸੜਕ ਸੁਰੱਖਿਆ ਫੋਰਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ