JALANDHAR WEATHER

ਪਿਛਲੇ 18 ਘੰਟਿਆਂ ਤੋਂ ਬਿਜਲੀ ਗੁੱਲ, ਸ਼ਹਿਰ'ਚ ਹੋਇਆ ਬਲੈਕ ਆਊਟ

ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਲੋਕ ਘਰਾਂ ਤੋਂ ਬਾਹਰ ਸੌਣ ਲਈ ਮਜਬੂਰ
ਗੁਰੂ ਹਰ ਸਹਾਏ, 1 ਜੁਲਾਈ (ਕਪਿਲ ਕੰਧਾਰੀ) – ਗੁਰੂ ਹਰ ਸਹਾਏ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਕਰੀਬ 18 ਘੰਟਿਆਂ ਤੋਂ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਲੋਕਾਂ ਨੂੰ ਸਾਰਾ ਦਿਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਬਿਜਲੀ ਬੰਦ ਰਹਿਣ ਨਾਲ ਘਰੇਲੂ ਕੰਮਕਾਜ ਪ੍ਰਭਾਵਿਤ ਹੋਏ ਹਨ, ਜਦਕਿ ਪਾਣੀ ਦੀ ਸਪਲਾਈ ਅਤੇ ਵਪਾਰਕ ਗਤੀਵਿਧੀਆਂ ਉੱਤੇ ਵੀ ਅਸਰ ਪਿਆ ਹੈ।
ਸ਼ਹਿਰ ਵਾਸੀਆਂ ਨੇ ਦੱਸਿਆ ਕਿ ਗਰਮੀ ਅਤੇ ਉਮਸ ਦੇ ਮੌਸਮ ਵਿੱਚ ਬਿਜਲੀ ਨਾ ਹੋਣ ਕਾਰਨ ਬਜ਼ੁਰਗਾਂ, ਬੱਚਿਆਂ ਅਤੇ ਮਰੀਜ਼ਾਂ ਨੂੰ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਤੇ ਲੋਕ ਘਰਾਂ ਦੇ ਬਾਹਰ ਆ ਕੇ ਸੌਣ ਲਈ ਮਜਬੂਰ ਹੋਏ ਪਏ ਹਨ ਅਤੇ ਪੂਰੇ ਸ਼ਹਿਰ ਵਿੱਚ ਬਲੈਕ ਆਊਟ ਜੈ ਹਾਲਾਤ ਪੈਦਾ ਹੋ ਗਏ ਹਨ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਦੇ ਨਿਲਾਇਕੀ ਇਕ ਵਾਰ ਫਿਰ ਤੋ ਸਾਹਮਣੇ ਆਈ ਹੈ ਰਾਤ ਦੇ 2 :20 ਵਜੇ ਦੇ ਕਰੀਬ ਦਾ ਸਮਾਂ ਹੋ ਗਿਆ ਹੈ ਬਿਜਲੀ ਹਾਲੇ ਤਕ ਗੁਲ ਹੈ ਹੋਰ ਤਾਂ ਹੋਰ ਬਿਜਲੀ ਵਿਭਾਗ ਦੇ ਸਾਰੇ ਕਰਮਚਾਰੀ ਆਪਣਾ ਫੋਨ ਬੰਦ ਕਰਕੇ ਬੈਠੇ ਹਨ ਅਤੇ ਲੋਕ ਗਰਮੀ ਨਾਲ ਤਰਾ ਤਰਾ ਕਰ ਰਹੇ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ