ਪੰਜਾਬ ਸਰਕਾਰ ਨੇ ਕੀਤਾ ਪ੍ਰਸ਼ਾਸਨਿਕ ਫੇਰਬਦਲ, 2 IAS ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ, 30 ਜੂਨ-ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਪੱਧਰ ‘ਤੇ ਫੇਰਬਦਲ ਕੀਤਾ ਗਿਆ ਹੈ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 2 IAS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 2011 ਬੈਚ ਦੇ IAS ਅਧਿਕਾਰੀ B. Srinivasan ਨੂੰ Managing Director, PUNSUP ਦੇ ਅਹੁਦੇ ਨਾਲ ਵਾਧੂ ਜ਼ਿੰਮੇਵਾਰੀ ਦੇ ਤੌਰ 'ਤੇ Director, Mines & Geology ਨਿਯੁਕਤ ਕੀਤਾ ਗਿਆ ਹੈ। ਉਹ ਇਹ ਅਹੁਦਾ Abhijeet Kaplish ਦੀ ਥਾਂ ਸੰਭਾਲਣਗੇ।
ਇਸੇ ਤਰ੍ਹਾਂ 2015 ਬੈਚ ਦੇ IAS ਅਧਿਕਾਰੀ Abhijeet Kaplish ਦੀਆਂ ਸੇਵਾਵਾਂ Department of New and Renewable Energy Sources ਨੂੰ ਸੌਂਪ ਦਿੱਤੀਆਂ ਗਈਆਂ ਹਨ, ਜਿੱਥੇ ਉਨ੍ਹਾਂ ਨੂੰ Chief Executive Punjab Energy Development Agency (PEDA) ਵਜੋਂ ਤਾਇਨਾਤ ਕੀਤਾ ਜਾਵੇਗਾ। ਸਰਕਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸੰਬੰਧਤ ਅਧਿਕਾਰੀ ਆਪਣੀ ਨਵੀਂ ਤਾਇਨਾਤੀ 'ਤੇ ਤੁਰੰਤ ਜੁਆਇਨ ਕਰਨ। ਇਹ ਤਬਾਦਲੇ ਪ੍ਰਸ਼ਾਸਨਿਕ ਕਾਰਨਾਂ ਕਰਕੇ ਕੀਤੇ ਗਏ ਹਨ ਅਤੇ ਇਨ੍ਹਾਂ ਨਾਲ ਪੰਜਾਬ ਸਰਕਾਰ ਦੇ ਮਹੱਤਵਪੂਰਨ ਵਿਭਾਗਾਂ ਵਿੱਚ ਨਵੀਆਂ ਜ਼ਿੰਮੇਵਾਰੀਆਂ ਦਾ ਵੰਡਵਾਰਾ ਕੀਤਾ ਗਿਆ ਹੈ।
;
;
;
;
;
;
;
;