ਘਰ ਵਿਚ ਵੜ ਕੇ ਪਰਿਵਾਰ ਦੀ ਕੁੱਟਮਾਰ ਕਾਰਨ ਅਤੇ ਪੈਟਰੋਲ ਬੰਬ ਸੁੱਟਣ ਦੇ ਦੋਸ਼ ਵਿਚ ਨਾਬਾਲਗ ਸਮੇਤ 5 ਤੇ ਮਾਮਲਾ ਦਰਜ
ਅਮਰਪੁਰਾ, 24 ਜੂਨ- ਪਿਛਲੇ ਦਿਨੀਂ ਅਮਰਪੁਰਾ ਵਸਤੀ ਵਿਚ ਕੁੱਝ ਵਿਅਕਤੀਆਂ ਵਲੋਂ ਘਰ ਵਿਚ ਵੜ੍ ਕੇ ਪਰਿਵਾਰਿਕ ਮੈਂਬਰਾਂ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਸ਼ੀਸ਼ੀਆਂ ਵਿਚ ਪੈਟਰੋਲ ਪਾ ਕੇ ਸੁੱਟਿਆ ਗਿਆ ਸੀ। ਜਿਸ ਕਾਰਨ ਪਰਿਵਾਰਿਕ ਮੈਂਬਰਾਂ ਨੂੰ ਇਸ ਅੱਗ ਦਾ ਵੀ ਮਾਮੂਲੀ ਸੇਕ ਲੱਗਿਆ ਸੀ। ਇਸ ਨੂੰ ਲੈ ਕੇ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਇਕ ਨਾਬਾਲਗ ਸਮੇਤ 5 ਤੇ ਮਾਮਲਾ ਦਰਜ ਕਰ 4 ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਹੈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਇਨ੍ਹਾਂ ਦਾ ਇਕ ਨਾਬਾਲਗ ਲੜਕੀ ਨੂੰ ਪਰੇਸ਼ਾਨ ਕਰਨ ਦਾ ਮਾਮਲਾ ਸੀ। ਜਿਸ ਸਬੰਧੀ ਇਹ ਇੱਕ ਦੂਜੇ ਨੂੰ ਲਾਂਬੋ ਲਾਂਬੇ ਵੀ ਹੋਏ ਸਨ। ਇਸੇ ਕਾਰਨ ਹੀ ਇਨ੍ਹਾਂ ਵਿਅਕਤੀਆਂ ਵਲੋਂ ਇਹ ਹਮਲਾ ਕੀਤਾ ਗਿਆ ਸੀ।
;
;
;
;
;
;
;
;
;