JALANDHAR WEATHER

ਰਵਨੀਤ ਬਿੱਟੂ ਦੇ ਪਹੁੰਚਣ ਤੋਂ ਪਹਿਲਾਂ ਸਾਬਕਾ ਮੰਤਰੀ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੀ ਵਿਗੜੀ ਸਿਹਤ

ਜਲੰਧਰ, 24 ਜੂਨ (ਦਵਿੰਦਰ)- ਜਲੰਧਰ ਦੇ ਗੁਰੂ ਨਾਨਕ ਪੁਰਾ ਫਟਕ ਓਵਰ ਬ੍ਰਿਜ ਦਾ ਉਦਘਾਟਨ ਕਰਨ ਲਈ ਰਵਨੀਤ ਬਿੱਟੂ ਦੇ ਪਹੁੰਚਣ ਤੋਂ ਪਹਿਲਾਂ ਸਾਬਕਾ ਮੰਤਰੀ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੀ ਸਿਹਤ ਵਿਗੜ ਗਈ।

ਮਨੋਰੰਜਨ ਕਾਲੀਆ ਨੂੰ ਚੱਕਰ ਆ ਗਿਆ ਅਤੇ ਉਹ ਅਚਾਨਕ ਜ਼ਮੀਨ 'ਤੇ ਡਿੱਗ ਗਿਆ ਅਤੇ ਉਸਦੇ ਸਮਰਥਕਾਂ, ਭਾਜਪਾ ਵਰਕਰਾਂ ਨੇ ਉਸਨੂੰ ਤੁਰੰਤ ਕਾਰ ਵਿਚ ਬਿਠਾ ਦਿੱਤਾ ਅਤੇ ਇਲਾਜ ਲਈ ਹਸਪਤਾਲ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਮਨੋਰੰਜਨ ਕਾਲੀਆ ਨੂੰ ਕੱਲ੍ਹ ਤੋਂ ਬੁਖਾਰ ਸੀ। ਹਸਪਤਾਲ ਵਿਚ ਮਨੋਰੰਜਨ ਕਾਲੀਆ ਦਾ ਇਲਾਜ ਚੱਲ ਰਿਹਾ ਹੈ ਅਤੇ ਰਵਨੀਤ ਬਿੱਟੂ ਉਨ੍ਹਾਂ ਦਾ ਹਾਲ ਜਾਨਣ ਲਈ ਹਸਪਤਾਲ ਪਹੁੰਚੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ