ਕਾਰ ਡੀਲਰ ਸਟੋਰ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਚਲਾਈਆ ਗੋਲੀਆਂ
ਜੈਤੀਪੁਰ, (ਮਜੀਠਾ), 21 ਜੂਨ (ਭੁਪਿੰਦਰ ਸਿੰਘ ਗਿੱਲ, ਮੰਨਿਦਰ ਸਿੰਘ ਸੋਖੀ, ਸਹਿਮੀ)- ਸ਼ਾਮ 7:45 ਵਜੇ, ਕੁੱਝ ਅਣਪਛਾਤੇ ਵਿਅਕਤੀ ਕੰਵਲਜੀਤ ਸਿੰਘ ਪੁੱਤਰ ਤਰਲੋਚਨ ਸਿੰਘ, ਨਿਵਾਸੀ ਮਜੀਠਾ ਥਾਣਾ ਮਜੀਠਾ ਜੋ ਹੁਣ 1432, ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਰਹਿ ਰਹੇ ਹਨ ਦੇ ਕਾਰ ਡੀਲਰਸ਼ਿਪ ਸਟੋਰ ਦੇ ਬਾਹਰ ਪਹੁੰਚੇ, ਜੋ ਕਿ ਸੋਹੀਆਂ ਰੋਡ, ਮਜੀਠਾ, ਥਾਣਾ ਮਜੀਠਾ ਏਐਸਆਰ-ਆਰ 'ਤੇ ਸਥਿਤ ਹੈ ਤੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ 14/12/2025 ਨੂੰ ਪਹਿਲਾਂ ਵੀ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਕੰਵਲਜੀਤ ਸਿੰਘ ਦੇ ਡੀਲਰਸ਼ਿਪ ਸਟੋਰ ਦੇ ਬਾਹਰ ਖੜ੍ਹੇ ਦੋ ਵਾਹਨਾਂ ਨੂੰ ਕਥਿਤ ਤੌਰ 'ਤੇ ਅੱਗ ਲਗਾ ਦਿੱਤੀ ਸੀ। ਜਿਸ ਦੀ ਪੁਲਿਸ ਨੇ ਐਫ.ਆਈ.ਆਰ ਪੁਲਿਸ ਥਾਣਾ ਮਜੀਠਾ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਹੈ। ਸਟੋਰ ਮਾਲਕ ਕੰਵਲਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਦੇਸ਼ੀ ਫੋਨ ਨੰਬਰਾਂ ਤੋਂ ਫਿਰੋਤੀ ਦੀ ਮੰਗ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਜਿਸ ਨਾਲ ਸਾਡੀ ਜਾਨ ਨੂੰ ਖਤਰਾ ਹੈ। ਇਸ ਘਟਨਾ ਦੀ ਸਥਾਨਕ ਪੁਲਿਸ ਜਾਂਚ ਕਰ ਰਹੀ ਹੈ।
;
;
;
;
;
;
;