ਵਿਦੇਸ਼ਾਂ ਵਿਚ ਭਾਰਤੀਆਂ ਨਾਲ ਵਾਪਰੀ ਹਰ ਦੁਖਦਾਈ ਘਟਨਾ 'ਤੇ ਭਾਰਤ ਦਾ ਸਟੈਂਡ ਸਪਸ਼ਟ ਅਤੇ ਦ੍ਰਿੜ ਹੋਣਾ ਚਾਹੀਦਾ ਹੈ - ਚੀਮਾ
ਸੰਗਰੂਰ, 20 ਜੂਨ (ਧੀਰਜ ਪਿਸ਼ੌਰੀਆ) - ਵਿਦੇਸ਼ਾਂ ਵਿਚ ਭਾਰਤੀਆਂ ਨਾਲ ਵਾਪਰੀ ਹਰ ਦੁਖਦਾਈ ਘਟਨਾ ਤੇ ਭਾਰਤ ਦਾ ਸਟੈਂਡ ਸਪਸ਼ਟ ਅਤੇ ਦ੍ਰਿੜ ਹੋਣਾ ਚਾਹੀਦਾ ਹੈ। ਇਹ ਪ੍ਰਗਟਾਵਾ ਕਰਦਿਆਂ ਹੋਇਆ ਪੰਜਾਬ ਦੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਜੇਕਰ ਡੋਨਾਲਡ ਟਰੰਪ ਨਾਲ ਮੁਲਾਕਾਤ ਦੌਰਾਨ ਇਸ ਮੁੱਦੇ ਨੂੰ ਸਖ਼ਤੀ ਨਾਲ ਉਠਾਇਆ ਜਾਂਦਾ ਤਾਂ ਇਹ ਦੇਸ਼ ਦੇ ਸਨਮਾਨ ਅਤੇ ਆਪਣੇ ਨਾਗਰਿਕਾਂ ਪ੍ਰਤੀ ਜਿੰਮੇਵਾਰੀ ਦਾ ਸੰਦੇਸ਼ ਹੁੰਦਾ ਪਰ ਅਜਿਹਾ ਨਹੀਂ ਹੋ ਰਿਹਾ ਹੈ। ਇੰਟਰਨੈਸ਼ਨਲ ਪਲੇਟਫਾਰਮ 'ਤੇ ਭਾਰਤ ਦਾ ਲਗਾਤਾਰ ਅਪਮਾਨ ਹੋ ਰਿਹਾ ਹੈ। ਇਸ ਲਈ ਭਾਰਤ ਨੂੰ ਕਮਜ਼ੋਰ ਨਹੀਂ ਸਗੋਂ ਦ੍ਰਿੜ ਇਰਾਦਿਆਂ ਵਾਲਾ ਪ੍ਰਧਾਨ ਮੰਤਰੀ ਚਾਹੀਦਾ ਹੈ ਜੋ ਹਰ ਭਾਰਤੀ ਦੀ ਆਵਾਜ਼ ਬਣੇ।
;
;
;
;
;
;
;
;