JALANDHAR WEATHER

ਨੀਟ ਪ੍ਰੀਖਿਆ ਤੋਂ ਪਹਿਲਾਂ ਐੱਨ.ਟੀ.ਏ ਦੀ ਵੱਡੀ ਲਾਪਰਵਾਹੀ, ਨਾਗਪੁਰ ਦੇ ਵਿਦਿਆਰਥੀ ਨੂੰ ਅਬੂ ਧਾਬੀ 'ਚ ਮਿਲਿਆ ਪ੍ਰੀਖਿਆ ਕੇਂਦਰ

ਨਾਗਪੁਰ, 20 ਜੂਨ- 21 ਜੂਨ ਨੂੰ ਹੋਣ ਵਾਲੀ ਨੀਟ ਮੁੜ ਪ੍ਰੀਖਿਆ ਲਈ ਦੇਸ਼ ਭਰ ਦੇ 22 ਲੱਖ ਤੋਂ ਵੱਧ ਵਿਦਿਆਰਥੀ ਤਿਆਰੀ ਕਰ ਰਹੇ ਹਨ। ਇਸ ਦੌਰਾਨ ਨਾਗਪੁਰ ਦੇ ਵਿਦਿਆਰਥੀ ਅਬਦੁੱਲਾ ਮੁਹੰਮਦ ਨਾਲ ਵਾਪਰੀ ਇੱਕ ਘਟਨਾ ਨੇ ਨੈਸ਼ਨਲ ਟੈਸਟਿੰਗ ਏਜੰਸੀ (NTA) ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅਬਦੁੱਲਾ ਦਾ ਦਾਅਵਾ ਹੈ ਕਿ ਉਸਨੂੰ ਪ੍ਰੀਖਿਆ ਲਈ ਅਬੂ ਧਾਬੀ (ਯੂਏਈ) ਦਾ ਕੇਂਦਰ ਅਲਾਟ ਕਰ ਦਿੱਤਾ ਗਿਆ, ਜਦਕਿ ਉਹ ਨਾਗਪੁਰ ਦਾ ਰਹਿਣ ਵਾਲਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਉਸ ਕੋਲ ਵਿਦੇਸ਼ ਯਾਤਰਾ ਲਈ ਪਾਸਪੋਰਟ ਵੀ ਨਹੀਂ ਹੈ। ਇਸ ਮਾਮਲੇ ਤੋਂ ਬਾਅਦ ਪ੍ਰੀਖਿਆ ਪ੍ਰਬੰਧਾਂ ਦੀ ਪਾਰਦਰਸ਼ਤਾ ਅਤੇ ਐਨ.ਟੀ.ਏ. ਦੀਆਂ ਤਿਆਰੀਆਂ 'ਤੇ ਮੁੜ ਸਵਾਲ ਉੱਠਣ ਲੱਗੇ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ