JALANDHAR WEATHER

ਨਗਰ ਕੌਂਸਲ ਸ਼ਾਮਚੁਰਾਸੀ ਦੇ 9 ਵਾਰਡਾਂ ’ਚ 6 ਆਪ, 2 ਕਾਂਗਰਸ ਤੇ 1 ਅਜ਼ਾਦ ਉਮੀਦਵਾਰ ਜੇਤੂ ਰਹੇ

ਸ਼ਾਮਚੁਰਾਸੀ, 13 ਜੂਨ (ਗੁਰਮੀਤ ਸਿੰਘ ਖ਼ਾਨਪੁਰੀ)-ਨਗਰ ਕੌਂਸਲ ਸ਼ਾਮਚੁਰਾਸੀ ਦੇ 9 ਵਾਰਡਾਂ ਦੇ 37 ਉਮੀਦਵਾਰਾਂ, ਜਿਨ੍ਹਾਂ ਵਿਚ ਭਾਰਤੀ ਜਨਤਾ ਪਾਰਟੀ 9 ਵਾਰਡਾਂ, ਕਾਂਗਰਸ 8 ਵਾਰਡਾਂ, ਆਮ ਆਦਮੀ ਪਾਰਟੀ 9 ਵਾਰਡਾਂ, ਸ਼੍ਰੋਮਣੀ ਅਕਾਲੀ ਦਲ 4 ਵਾਰਡਾਂ, ਬਹੁਜਨ ਸਮਾਜ ਪਾਰਟੀ 4 ਵਾਰਡਾਂ ਅਤੇ ਆਜ਼ਾਦ ਉਮੀਦਵਾਰ 3 ਵਾਰਡਾਂ ਤੋਂ ਚੋਣ ਲਈ ਗਈ ਸੀ, ਜਿਨ੍ਹਾਂ ਵਿਚ 6 ਆਪ, 2 ਕਾਂਗਰਸ ਤੇ 1 ਅਜ਼ਾਦ ਉਮੀਦਵਾਰ ਜੇਤੂ ਰਹੇ। ਪ੍ਰਾਪਤ ਨਤੀਜਿਆਂ ਮੁਤਾਬਿਕ ਵਾਰਡ ਨੰਬਰ ਵਾਰਡ ਨੰਬਰ 1 ਤੋਂ ਆਪ ਪਾਰਟੀ ਦੀ ਹਰਭਜਨ ਕੌਰ ਨੇ 146 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ, ਜਦਕਿ ਬੀਜੇਪੀ ਦੇ ਉਮੀਦਵਾਰ ਜਸਵੀਰ ਕੁਮਾਰ 136, ਕਾਂਗਰਸ ਪਾਰਟੀ ਧਰਮਿੰਦਰ ਸਿੰਘ ਨੂੰ 39, ਅਤੇ ਬੀਐਸਪੀ ਤੋਂ ਲਵਲੀ ਨੂੰ 20 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਿੰਦੋ 120 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੀ, ਕਾਂਗਰਸ ਪਾਰਟੀ ਦੀ ਆਸ਼ਾ ਰਾਣੀ ਨੇ 64, ਸ਼੍ਰੋਮਣੀ ਅਕਾਲੀ ਦਲ ਦੀ ਗੁਰਪ੍ਰੀਤ ਨੇ 45, ਬੀ ਐਸ ਪੀ ਦੀ ਜਤਿੰਦਰ ਕੌਰ ਨੇ 14 ਅਤੇ ਬੀ ਜੇ ਪੀ ਦਲਵੀਰ ਕੌਰ ਨੂੰ 34 ਪ੍ਰਾਪਤ ਹੋਈਆਂ। ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੇ ਰਵਿੰਦਰ ਕੁਮਾਰ 134 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ, ਜਦਕਿ ਅਕਾਲੀ ਦਲ ਦੇ ਇੰਦਰਜੀਤ ਨੇ 25, ਅਜ਼ਾਦ ਉਮੀਦਵਾਰ ਸਰਬਜੀਤ ਨੇ 13, ਕਾਂਗਰਸ ਪਾਰਟੀ ਦੇ ਸ਼ਿੰਦਾ ਨੇ 63, ਬੀ ਜੇ ਪੀ ਦੇ ਪਰਮਜੀਤ ਕੁਮਾਰ ਨੂੰ 30 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੁਲਵਿੰਦਰ ਕੌਰ ਨੇ 196 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ, ਜਦਕਿ ਅਕਾਲੀ ਦਲ ਦੀ ਊਸ਼ਾ ਰਾਣੀ ਨੂੰ 8, ਬੀ ਜੇ ਪੀ ਦੀ ਕਮਲਾ ਦੇਵੀ ਨੂੰ 3 ਅਤੇ ਕਾਂਗਰਸ ਪਾਰਟੀ ਦੀ ਯਮਨਾ ਦੇਵੀ ਨੂੰ 98 ਵੋਟਾਂ ਪ੍ਰਾਪਤ ਹੋਈਆਂ। ਵਾਰਡ ਨੰਬਰ 5 ਤੋਂ ਕਾਂਗਰਸ ਪਾਰਟੀ ਦੇ ਹੀਰਾ ਲਾਲ ਨੇ 93 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ, ਜਦਕਿ ਆਮ ਆਦਮੀ ਦੇ ਨਿਰਮਲ ਕੁਮਾਰ ਨੂੰ 75, ਆਜ਼ਾਦ ਉਮੀਦਵਾਰ ਪੂਨਮ ਸ਼ਰਮਾ ਨੂੰ 54 ਅਤੇ ਬੀ ਜੇ ਪੀ ਦੇ ਮੰਗਲ ਕੁਮਾਰ ਨੂੰ 50 ਵੋਟਾਂ ਪ੍ਰਾਪਤ ਹੋਈਆਂ। ਵਾਰਡ ਨੰਬਰ 6 ਤੋਂ ਕਾਂਗਰਸ ਪਾਰਟੀ ਦੇ ਦਲਜਿੰਦਰ ਸੋਹਲ 131 ਵੋਟਾਂ ਪਰਾਪਤ ਕਰਕੇ ਜੇਤੂ ਰਹੇ, ਜਦਕਿ ਬੀ ਜੇ ਪੀ ਦੀ ਸੁਨੀਤਾ ਰਾਣੀ ਨੂੰ 39 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਧੀਰ ਸਿੰਘ ਫਲੌਰਾ ਨੂੰ 74 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੇਸ਼ ਕੁਮਾਰ ਨੇ 158 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ, ਜਦਕਿ ਬੀ ਐਸ ਪੀ ਦੇ ਨਰਿੰਦਰ ਕੁਮਾਰ ਨੂੰ 33, ਕਾਂਗਰਸ ਪਾਰਟੀ ਦੇ ਪਰਮਿੰਦਰ ਕੁਮਾਰ 101 ਅਤੇ ਬੀ ਜੇ ਪੀ ਦੇ ਰਾਜ ਪਾਲ ਨੂੰ 12 ਵੋਟਾਂ ਪ੍ਰਾਪਤ ਹੋਈਆਂ। ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੀ ਪੂਜਾ ਰਾਣੀ ਨੇ 130 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ, ਜਦਕਿ ਬੀ ਜੇ ਪੀ ਦੀ ਪਿ੍ਰਆ ਰਾਣੀ ਨੂੰ 6, ਕਾਂਗਰਸ ਦੀ ਬਲਜਿੰਦਰ ਕੌਰ ਨੂੰ 41, ਬੀ ਐਸ ਪੀ ਦੀ ਰਾਜ ਕੁਮਾਰੀ ਨੂੰ 88 ਵੋਟਾਂ ਪ੍ਰਾਪਤ ਹੋਈਆਂ। ਵਾਰਡ ਨੰਬਰ 9 ਤੋਂ ਆਜ਼ਾਦ ਉਮੀਦਵਾਰ ਸੁਨੀਤਾ ਨੇ 141 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ, ਜਦਕਿ ਆਮ ਆਦਮੀ ਪਾਰਟੀ ਦੀ ਊਸ਼ਾ ਸਹੋਤਾ ਨੂੰ 62, ਬੀ ਜੇ ਪੀ ਦੀ ਇੰਦਰਜੀਤ ਕੌਰ ਨੂੰ 84, ਅਕਾਲੀ ਦਲ ਦੀ ਕਿਰਨ ਕੁਮਾਰੀ ਨੂੰ 3 ਵੋਟਾਂ ਪ੍ਰਾਪਤ ਹੋਈਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ