JALANDHAR WEATHER

17 ਸਾਲਾ ਗਿਲਬਰਟੋ ਮੋਰਾ ਵਿਸ਼ਵ ਕੱਪ ਦਾ ਸਭ ਤੋਂ ਛੋਟਾ ਖ਼ਿਡਾਰੀ

ਸਾਨ ਫਰਾਂਸਿਸਕੋ, 12 ਜੂਨ (ਐਸ. ਅਸ਼ੋਕ ਭÏਰਾ)-ਫੀਫਾ ਵਿਸ਼ਵ ਕੱਪ 2026 ਦੀ ਸ਼ੁਰੂਆਤ ਹੀ ਇਤਿਹਾਸਕ ਰਹੀ ਹੈ | ਇਕ ਹੋਰ ਇਤਿਹਾਸ ਸਿਰਜਦੇ ਹੋਏ ਮੈਕਸੀਕੋ ਦਾ ਗਿਲਬਰਟੋ ਮੋਰਾ ਟੀਮ ਅਤੇ 2026 ਫੀਫਾ ਵਿਸ਼ਵ ਕੱਪ ਦਾ ਸਭ ਤੋਂ ਛੋਟਾ (ਸਿਰਫ਼ 17 ਸਾਲ ਉਮਰ) ਦਾ ਖਿਡਾਰੀ ਬਣ ਕੇ ਉਭਰਿਆ | ਉਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਮੈਕਸੀਕਨ ਜਰਸੀ ਨਾਲ ਬਚਪਨ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ ਕਿ ਮੇਰਾ ਇਕ ਸੁਪਨਾ ਸੀ ਵਿਸ਼ਵ ਕੱਪ ਵਿੱਚ ਆਪਣੀ ਰਾਸ਼ਟਰੀ ਟੀਮ ਲਈ ਖੇਡਣਾ ਤੇ ਮੈਂ ਬਹੁਤ ਖੁਸ਼ ਹਾਂ ਕਿਉਂਕਿ ਉਹ ਸੁਪਨਾ ਸੱਚ ਹੋ ਰਿਹਾ ਹੈ | ਫੁੱਟਬਾਲ ਅਤੇ ਮਨੋਰੰਜਨ ਜਗਤ ਦੇ ਕਈ ਸਿਤਾਰਿਆਂ ਨੇ ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਸ਼ਿਰਕਤ ਕੀਤੀ | ਅਦਾਕਾਰ ਡਿਏਗੋ ਬੋਨੇਟਾ, ਲੁਈਸ ਗੇਰਾਰਡੋ ਮੈਂਡੇਜ਼ ਤੇ ਜੈਮੀ ਕੈਮਿਲ, ਅਤੇ ਨਾਲ ਹੀ ਫੁੱਟਬਾਲ ਦੇ ਮਹਾਨ ਖਿਡਾਰੀ ਰੋਨਾਲਡੋ ਵੀ ਸ਼ਾਮਿਲ ਸਨ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ