'ਵੋਟ ਚੋਰੀ' ਤੇ 'ਸਰਕਾਰ ਚੋਰੀ' ਤੋਂ ਬਾਅਦ ਰਾਹੁਲ ਵਲੋਂ ਭਾਜਪਾ 'ਤੇ 'ਸੀਟ ਚੋਰੀ' ਦੇ ਦੋਸ਼
ਨਵੀਂ ਦਿੱਲੀ, 11 ਜੂਨ (ਏਜੰਸੀ)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ 'ਐਕਸ' 'ਤੇ ਇਕ ਪੋਸਟ 'ਚ ਦੋਸ਼ ਲਗਾਏ ਕਿ 'ਵੋਟ ਚੋਰੀ' ਤੇ 'ਸਰਕਾਰ ਚੋਰੀ' ਦੇ ਬਾਅਦ ਭਾਜਪਾ ਨੇ ਹੁਣ ਰਾਜ ਸਭਾ ਚੋਣਾਂ 'ਚ 'ਸੀਟ ਚੋਰੀ' ਕੀਤੀ ਹੈ ਤੇ ਸੱਤਾਧਾਰੀ ਪਾਰਟੀ ਦੀ ਚੋਣ ਕਮਿਸ਼ਨ ਨਾਲ ਗੰਢ-ਤੁਪ ਨੇ ਮੁਕਾਬਲੇ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ | ਰਾਹੁਲ ਗਾਂਧੀ ਦਾ ਇਹ ਬਿਆਨ ਚੋਣ ਕਮਿਸ਼ਨ ਦੁਆਰਾ ਮੱਧ ਪ੍ਰਦੇਸ਼ 'ਚ ਕਾਂਗਰਸ ਦੀ ਰਾਜ ਸਭਾ ਉਮੀਦਵਾਰ ਮੀਨਾਕਸ਼ੀ ਨਟਰਾਜਨ ਦੀ ਨਾਮਜ਼ਦਗੀ ਰੱਦ ਕਰਨ ਦੇ ਬਾਅਦ ਆਇਆ | ਉਨ੍ਹਾਂ ਦਾਅਵਾ ਕੀਤਾ ਕਿ ਨਟਰਾਜਨ ਨੇ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾਏ ਸਨ, ਕੋਈ ਲੰਬਿਤ ਮਾਮਲਾ ਨਹੀਂ ਸੀ | ਝਾਰਖੰਡ 'ਚ ਭਾਜਪਾ ਸਮਰਥਿਤ ਆਜ਼ਾਦ ਰਾਜ ਸਭਾ ਉਮੀਦਵਾਰ ਪਰਿਮਲ ਨਾਥਵਾਨੀ ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਉਨ੍ਹਾਂ ਫਾਰਮ 'ਚ ਆਪਣਾ ਨਾਂਅ ਹੀ ਗਲਤ ਲਿਖਿਆ ਸੀ ਤੇ ਕਈ ਜ਼ਰੂਰੀ ਜਾਣਕਾਰੀਆਂ ਨਹੀਂ ਦਿੱਤੀਆਂ ਸਨ, ਫਿਰ ਵੀ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਸਭ ਕੁਝ ਠੀਕ ਕਰਨ ਲਈ ਸਮਾਂ ਦਿੱਤਾ | ਕਾਂਗਰਸ ਨੇ ਨਟਰਾਜਨ ਦੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ, ਜੋ ਸ਼ੁੱਕਰਵਾਰ ਨੂੰ ਸੁਣਵਾਈ ਕਰੇਗੀ |
;
;
;
;
;
;
;
;
;