ਅਭਿਸ਼ੇਕ ਬੈਨਰਜੀ ਤੋਂ ਦਸਤਖ਼ਤ ਜਾਅਲਸਾਜ਼ੀ ਮਾਮਲੇ 'ਚ ਪੁੱਛਗਿੱਛ
ਕੋਲਕਾਤਾ, 11 ਜੂਨ (ਪੀ.ਟੀ.ਆਈ.)-ਤਿ੍ਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਕੋਲੋਂ ਪੱਛਮੀ ਬੰਗਾਲ ਸੀ.ਆਈ.ਡੀ. ਵਲੋਂ ਰਾਜ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੀ ਪਾਰਟੀ ਦੀ ਚੋਣ ਨੂੰ ਲੈ ਕੇ ਦਸਤਖ਼ਤ ਜਾਅਲਸਾਜ਼ੀ ਮਾਮਲੇ 'ਚ ਪੁੱਛਗਿੱਛ ਕੀਤੀ ਗਈ¢ਵੀਰਵਾਰ ਨੂੰ ਹਾਈ ਕੋਰਟ ਵਲੋਂ ਉਨ੍ਹਾਂ ਨੂੰ ਅੰਤਰਿਮ ਸੁਰੱਖਿਆ ਦਿੱਤੇ ਜਾਣ ਤੋਂ ਬਾਅਦ ਉਹ ਸ਼ਾਮ 5.50 ਵਜੇ ਸੀ.ਆਈ.ਡੀ. ਹੈੱਡਕੁਆਰਟਰ 'ਭਬਾਨੀ ਭਵਨ' ਪਹੁੰਚੇ¢ ਅਦਾਲਤ ਨੇ ਟੀ.ਐਮ.ਸੀ. ਸੰਸਦ ਮੈਂਬਰ ਨੂੰ ਵੀਰਵਾਰ ਸ਼ਾਮ 6 ਵਜੇ ਤੱਕ ਸੀ.ਆਈ.ਡੀ. ਦੇ ਹੈੱਡਕੁਆਰਟਰ 'ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੈਨਰਜੀ ਬਿਮਾਰੀ ਅਤੇ ਕਲਕੱਤਾ ਹਾਈ ਕੋਰਟ 'ਚ ਚੁਣੌਤੀ ਪਟੀਸ਼ਨ ਦਾਇਰ ਕਰਨ ਦਾ ਹਵਾਲਾ ਦਿੰਦੇ ਹੋਏ ਤਿੰਨ ਨੋਟਿਸਾਂ 'ਤੇ ਜਾਂਚ ਏਜੰਸੀ ਦੇ ਅਧਿਕਾਰੀਆਂ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ।
;
;
;
;
;
;
;
;
;