ਭਾਰਤੀ ਟੈੱਕ ਕੰਪਨੀ ਨੇ ਫ਼ੌਜ ਨੂੰ 106 ਟਰਬੋਜੈੱਟ-ਪਾਵਰਡ ਡਰੋਨ ਸੌਂਪੇ
ਨਵੀਂ ਦਿੱਲੀ, 11 ਜੂਨ (ਏਜੰਸੀ)-ਭਾਰਤੀ ਟੇਕ ਕੰਪਨੀ ਨੇ ਫ਼ੌਜ ਨੂੰ 106 ਟਰਬੋਜੈੱਟ-ਪਾਵਰਡ ਕਾਮੀਕੇਜ਼ ਡਰੋਨ ਸੌਂਪੇ ਹਨ | ਇਨ੍ਹਾਂ ਨੂੰ ਦੁਸ਼ਮਣ ਦੇ ਇਲਾਕੇ 'ਚ ਅੰਦਰ ਤੱਕ ਜਾ ਕੇ ਅਹਿਮ ਨਿਸ਼ਾਨੇ 'ਤੇ ਹਮਲਾ ਕਰਨ ਅਤੇ ਮੁਸ਼ਕਿਲ ਇਲੈਕਟ੍ਰੋਮੈਗਨੇਟਿਕ ਮਾਹੌਲ 'ਚ ਕੰਮ ਕਰਨ ਲਈ ਬਣਾਇਆ ਗਿਆ ਹੈ | ਡਿਫੈਂਸ ਤਕਨਾਲੋਜੀ ਕੰਪਨੀ ਐਸ.ਐਮ.ਪੀ.ਪੀ. ਨੇ ਦੱਸਿਆ ਕਿ 180 ਕਿਲੋਮੀਟਰ ਦੀ ਸੰਚਾਲਨ ਰੇਂਜ ਤੇ 450 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀ ਰਫ਼ਤਾਰ ਵਾਲਾ ਇਹ ਡਰੋਨ 'ਪੀਸਕੀਪਰ' (ਅਗਨੀਵੈਗ) ਅਹਿਮ ਫ਼ੌਜੀ ਬੁਨਿਆਦੀ ਢਾਂਚੇ, ਲਾਜਿਸਟਿਕ ਹੱਬਾਂ, ਕਮਾਂਡ ਸੈਂਟਰ, ਰਡਾਰ ਸਥਾਪਨਾਵਾਂ ਤੇ ਹੋਰ ਰਣਨੀਤਕ ਟੀਚਿਆਂ 'ਤੇ ਸਪੱਸ਼ਟ ਹਮਲਾ ਕਰਨ ਦੇ ਸਮਰੱਥ ਹੈ | ਕੰਪਨੀ ਨੇ ਕਿਹਾ ਕਿ ਲੰਬੀ ਦੂਰੀ ਤੱਕ ਮਾਰ ਕਰਨ ਦੀ ਸਮਰੱਥਾ, ਸਪੱਸ਼ਟ ਹਮਲੇ ਦੀ ਕਾਬਲੀਅਤ ਤੇ ਬਹੁਤ ਤੇਜ਼ ਰਫ਼ਤਾਰ ਨਾਲ ਹਮਲਾ ਕਰਨ ਦੀ ਖੂਬੀ ਦੇ ਨਾਲ ਇਹ ਸਿਸਟਮ ਭਾਰਤੀ ਸੈਨਾ ਨੂੰ ਸਮੇਂ-ਸੰਵੇਦਨਸ਼ੀਲ ਟੀਚੇ 'ਤੇ ਕਾਰਵਾਈ ਕਰਨ ਲਈ ਇਕ ਲਚੀਲਾ ਤੇ ਕਿਫ਼ਾਇਤੀ ਬਦਲ ਪ੍ਰਦਾਨ ਕਰਦਾ ਹੈ | ਐਸ.ਐਮ.ਪੀ.ਪੀ. ਦੇ ਸੀ.ਈ.ਓ. ਤੇ ਡਾਇਰੈਕਟਰ ਆਸ਼ੀਸ਼ ਕਾਂਸਲ ਨੇ ਕਿਹਾ ਕਿ 6 ਮਹੀਨੇ ਦੀ ਘੱਟ ਸਮਾਂ-ਹੱਦ 'ਚ ਭਾਰਤੀ ਫ਼ੌਜ ਨੂੰ ਪੀਸਕੀਪਰ ਦੀ ਡਲੀਵਰੀ ਸਫ਼ਲਤਾਪੂਰਵਕ ਪੂਰੀ ਕਰਨਾ ਐਸ.ਐਮ.ਪੀ.ਪੀ. ਤੇ ਭਾਰਤ ਦੇ ਸਵਦੇਸ਼ੀ ਰੱਖਿਆ ਨਿਰਮਾਣ ਈਕੋਸਿਸਟਮ ਲਈ ਇਕ ਅਹਿਮ ਪੜਾਅ ਹੈ |
;
;
;
;
;
;
;
;
;