ਕੋਮਲਪ੍ਰੀਤ ਕੌਰ ਨੇ ਐਨ.ਡੀ.ਏ. ਦਾ ਟੈਸਟ ਪਾਸ ਕਰਕੇ ਪੰਜਾਬ ਦਾ ਮਾਣ ਵਧਾਇਆ: ਸੋਨੀਆ ਮਾਨ
ਚੋਗਾਵਾਂ/ਅੰਮ੍ਰਿਤਸਰ, 7 ਜੂਨ (ਗੁਰਵਿੰਦਰ ਸਿੰਘ ਕਲਸੀ)- ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਸ਼ਹੂਰਾਂ ਦੇ ਹੌਲਦਾਰ ਗੁਰਮੀਤ ਸਿੰਘ ਢਿੱਲੋ ਦੀ ਹੋਣਹਾਰ ਪੁੱਤਰੀ ਕੋਮਲਪ੍ਰੀਤ ਕੌਰ ਨੇ ਨੈਸ਼ਨਲ ਡਿਫੈਂਸ ਅਕੈਡਮੀ ਪ੍ਰੀਖਿਆ ਵਿਚੋਂ 18ਵਾਂ ਰੈਂਕ ਹਾਸਲ ਕਰਕੇ ਆਪਣੇ ਪਿੰਡ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਕੋਮਲਪ੍ਰੀਤ ਕੌਰ ਦੀ ਇਸ ਅੱਦਭੁਤ ਕਾਮਯਾਬੀ ਤੇ ਹਲਕਾ ਰਾਜਾਸਾਂਸੀ ਦੀ ਇੰਚਾਰਜ ਮੈਡਮ ਸੋਨੀਆ ਮਾਨ ਨੇ ਪਿੰਡ ਸ਼ਹੂਰਾ ਵਿਖੇ ਪਹੁੰਚ ਕੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਤੇ ਹਾਰ ਪਾ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਰਾਜਾਸਾਂਸੀ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਧੀ ਨੇ ਪੰਜਾਬ ਦਾ ਮਾਣ ਵਧਾਇਆ ਹੈ।
ਇਸ ਮੌਕੇ ਕੋਮਲਪ੍ਰੀਤ ਕੌਰ ਨੇ ਕਿਹਾ ਕਿ ਉਸ ਦੇ ਪਿਤਾ ਗੁਰਮੀਤ ਸਿੰਘ ਫੌਜ ਵਿਚ ਹੌਲਦਾਰ ਹਨ। ਉਹ ਵੀ ਆਪਣੇ ਪਿਤਾ ਦੀ ਤਰ੍ਹਾਂ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਸੀ। ਇਸ ਜਜ਼ਬੇ ਨੂੰ ਲੈ ਕੇ ਉਨ੍ਹਾਂ ਇਹ ਮੁਕਾਮ ਹਾਸਿਲ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰੇਸ਼ਮ ਵੜੈਚ, ਸਰਪੰਚ ਸਾਊਣ ਸਿੰਘ ਸ਼ਹੂਰਾ, ਵਿਰਾਸਤ ਸੇਵਾ ਸੰਗਠਨ ਦਾ ਇੰਚਾਰਜ ਅੰਮ੍ਰਿਤਪਾਲ ਸਿੰਘ ਸ਼ਹੂਰਾ, ਬਲਾਕ ਪ੍ਰਧਾਨ ਗੁਰਪਾਲ ਸਿੰਘ, ਮੈਂਬਰ ਕੁਲਦੀਪ ਸਿੰਘ, ਮੈਂਬਰ ਗੁਰਭੇਜ ਸਿੰਘ, ਮੈਂਬਰ ਹਰਜਿੰਦਰ ਸਿੰਘ, ਅਮਰਜੀਤ ਸਿੰਘ, ਮੈਂਬਰ ਯੋਧਾ ਸਿੰਘ, ਮੈਂਬਰ ਰਣਜੀਤ ਸਿੰਘ, ਗੁਰਨਾਮ ਸਿੰਘ ਦੋਧੀ, ਬਲਾਕ ਪ੍ਰਧਾਨ ਦਵਿੰਦਰ ਸਿੰਘ ਭੁੱਲਰ, ਮਨਦੇਵ ਸਿੰਘ, ਅਮਿਤੋਜ ਸਿੰਘ ਸੋਸ਼ਲ ਮੀਡੀਆ ਹਲਕਾ ਕੋਆਰਡੀਨੇਟਰ ਆਦਿ ਹਾਜ਼ਰ ਸਨ।
;
;
;
;
;
;
;