ਹਲਕਾ ਰਾਜਾਸਾਂਸੀ ਦੇ ਇੰਚਾਰਜ ਸੋਨੀਆਂ ਮਾਨ ਨੇ ਪਾਰਟੀ ਛੱਡਣ ਵਾਲਿਆਂ ਸਰਪੰਚਾਂ ਨੂੰ ਕੀਤੀ ਸਖ਼ਤ ਤਾੜਨਾ
ਰਾਜਾਸਾਂਸੀ, 7 ਜੂਨ (ਹਰਦੀਪ ਸਿੰਘ ਖੀਵਾ)- ਹਲਕਾ ਰਾਜਾਸਾਂਸੀ ਵਿਚ ਆਮ ਆਦਮੀ ਪਾਰਟੀ ਵਲੋਂ ਬਣੇ ਸਰਪੰਚ ਜੇਕਰ ਕੰਮ ਲੈਣ ਤੋਂ ਬਾਅਦ ਮੌਕਾਪ੍ਰਸਤ ਬਣ ਧੋਖਾ ਦੇਣਗੇ ਅਤੇ ਧੋਖੇਬਾਜ਼ ਬਣ ਕੇ ਪਾਰਟੀ ਛੱਡਣਗੇ ਤਾਂ ਉਨ੍ਹਾਂ ਨੂੰ ਇਸਦੇ ਸਖ਼ਤ ਨਤੀਜੇ ਭੁਗਤਣੇ ਪੈਣਗੇ, ਕਿਉਂਕਿ ਮੁੜ 2027 ਵਿਚ ਪੰਜਾਬ ਵਿਚ ਆਪ ਦੀ ਹੀ ਸਰਕਾਰ ਬਣੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਮੈਡਮ ਸੋਨੀਆਂ ਨੇ ਪਾਰਟੀ ਦੇ ਮੌਜੂਦਾ ਸਰਪੰਚਾਂ ਨੂੰ ਤਾੜਨਾ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਹ ਵੈਲੀ ਵੀ ਨੇ ਤੇ ਗਰਮ ਖਿਆਲੀ ਵੀ ਹਨ ਕਿਉਂਕਿ ਉਹ ਆਪ ਧੋਖੇਬਾਜ਼ ਨਹੀਂ ਹਨ।
ਉਨ੍ਹਾਂ ਦੇ ਖੂਨ ਵਿਚ ਵਫ਼ਾਦਾਰੀ ਹੈ ਤੇ ਉਹ ਆਪਣੇ ਸਰਪੰਚਾਂ ਨਾਲ ਹਰ ਦੁੱਖ ਸੁੱਖ ਸਮੇਂ ਤੇ ਵਿਕਾਸ ਕਾਰਜਾਂ ਅਤੇ ਪਿੰਡਾਂ ਦੀਆਂ ਸਮੱਸਿਆਵਾਂ ਤੇ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਹਮੇਸ਼ਾਂ ਚਟਾਨ ਵਾਂਗ ਖੜ੍ਹੇ ਰਹਿੰਦੇ ਹਨ ਅਤੇ ਸਰਪੰਚਾਂ ਲਈ ਉਨ੍ਹਾਂ ਦੇ ਘਰ ਦੇ ਬੂਹੇ 24 ਘੰਟੇ ਖੁੱਲ੍ਹੇ ਰਹਿੰਦੇ ਹਨ ਕਿਉਂਕਿ ਸਰਪੰਚਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝਦੇ ਹਨ। ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਜੇਕਰ ਕੋਈ ਵੀ ਸਰਪੰਚ ਪਾਰਟੀ ਛੱਡ ਕੇ ਉਨ੍ਹਾਂ ਦੀ ਪਿੱਠ ਪਿੱਛੇ ਵਾਰ ਕਰਦਾ ਹੈ ਤਾਂ ਉਹ ਉਸ ਨੂੰ ਕਦੇ ਬਰਦਾਸ਼ਤ ਨਹੀ ਕਰਨਗੇ।
;
;
;
;
;
;
;