JALANDHAR WEATHER

ਸੰਘਰਸ਼ ਕਰ ਰਹੇ ਨੌਜਵਾਨਾਂ ਉੱਪਰ ਅਣਮਨੁੱਖੀ ਤਸ਼ੱਦਦ ਜਮਹੂਰੀਅਤ ਦਾ ਘਾਣ- ਭਾਈ ਲੌਂਗੋਵਾਲ

ਲੌਂਗੋਵਾਲ, 7 ਜੂਨ (ਵਿਨੋਦ, ਖੰਨਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬੀਤੇ ਦਿਨੀਂ ਪਟਿਆਲ਼ਾ ਵਿਖੇ ਧਰਨਾ ਦੇ ਰਹੇ ਨੌਜਵਾਨਾਂ ਉੱਪਰ ਕੀਤੇ ਗਏ ਭਿਆਨਕ ਲਾਠੀਚਾਰਜ ਨੂੰ ਨੌਜਵਾਨਾਂ ਉੱਪਰ ਅਣਮਨੁੱਖੀ ਤਸ਼ੱਦਦ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਦਾ ਇਹ ਵਹਿਸ਼ੀਆਨਾ ਕਦਮ ਸਰਾਸਰ ਜਮਹੂਰੀਅਤ ਦੇ ਖਿਲਾਫ਼ ਹੈ। ਧਰਨੇ ਪ੍ਰਦਰਸ਼ਨ ਲੋਕਤੰਤਰ ਦੀ ਖ਼ੂਬਸੂਰਤੀ ਦਾ ਇਕ ਹਿੱਸਾ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨੌਜਵਾਨਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਉਨ੍ਹਾਂ ਨੂੰ ਹੱਲ ਕਰਨਾ ਚਾਹੀਦਾ ਹੈ।

ਤਸ਼ੱਦਦ ਕਿਸੇ ਵੀ ਧਰਨੇ ਜਾਂ ਪ੍ਰਦਰਸ਼ਨ ਨੂੰ ਦਬਾਉਣ ਲਈ ਕਾਮਯਾਬ ਨਹੀਂ ਹੁੰਦਾ ਇਹ ਕੇਵਲ ਇਕ ਜ਼ੁਲਮ ਹੈ, ਜੋਕਿ ਬੀਤੇ ਵੇਲੇ ਵਿਚ ਡਿਕਟੇਟਰ ਆਪਣੀ ਪਰਜਾ ਉੱਪਰ ਕਰਦੇ ਰਹੇ ਹਨ। ਪੰਜਾਬ ਸਰਕਾਰ ਲੋਕਾਂ ਦੁਆਰਾ ਲੋਕਤੰਤਰਿਕ ਪ੍ਰਣਾਲੀ ਨਾਲ ਚੁਣੀ ਹੋਈ ਸਰਕਾਰ ਹੈ ਉਸ ਨੂੰ ਅੰਨ੍ਹੇਵਾਹ ਤਸ਼ੱਦਦ ਦੀ ਬਜਾਏ ਮਸਲੇ ਹੱਲ ਕਰਨ ਵੱਲ ਧਿਆਨ ਕੇਂਦਰਿਤ ਕਰਕੇ ਲੋਕਾਂ ਦੀ ਭਲਾਈ ਕਰਨੀ ਚਾਹੀਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

2 ਕਾਲਾ ਗਾਬਾ ਕਤਲ ਕਾਂਡ ਦੇ ਮੁੱਖ ਦੋਸ਼ੀ ਨੇ ਹਥਿਆਰ ਬਰਾਮਦਗੀ ਦੌਰਾਨ ਪੁਲਿਸ 'ਤੇ ਕੀਤੀ ਫਾਇਰਿੰਗ,ਜਵਾਬੀ ਕਾਰਵਾਈ ਵਿਚ ਇਕ ਦੋਸ਼ੀ ਜ਼ਖ਼ਮੀ

ਮੱਖੂ, 7 ਜੂਨ (ਕੁਲਵਿੰਦਰ ਸਿੰਘ ਸੰਧੂ)-ਗੁਰਚਰਨ ਸਿੰਘ ਉਰਫ਼ ਕਾਲਾ ਗਾਬਾ ਕਤਲ ਕਾਂਡ ਦੇ ਦੋਹਾਂ ਦੋਸ਼ੀਆਂ ਦੀ ਪਛਾਣ ਵਿਸ਼ਨੂੰ ਠਾਕੁਰ ਉਮਰ ਕਰੀਬ 21 ਸਾਲ ਪੁੱਤਰ ਥਾਨ ਸਿੰਘ ਨਿਵਾਸ ਰੂਪਾਸ, ਜ਼ਿਲਾ ਭਰਤਪੁਰ ਰਾਜਸਥਾਨ ਅਤੇ ਰਾਹੁਲ ਮਹਾਵਰ ਉਮਰ ਕਰੀਬ 24 ਸਾਲ ਪੁੱਤਰ ਦੁਰਗਾ ਸ਼ੰਕਰ ਵਾਸੀ ਆਨੰਦਪੁਰਾ ਕੋਟਾ ਰਾਜਸਥਾਨ ਵਜੋਂ ਹੋਈ ਸੀ।ਡੀਐੱਸਪੀ ਜਸਪਾਲ ਸਿੰਘ ਢਿੱਲੋਂ ਡੀਐਸਪੀ ਜ਼ੀਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਵਿਸ਼ਨੂੰ ਠਾਕੁਰ ਨੇ ਪੁੱਛਗਿੱਛ ਦੌਰਾਨ ਇੱਕ ਹੋਰ ਪਿਸਤੌਲ ਬਲਾਕ ਮੱਖੂ ਅਧੀਨ ਪੈਂਦੇ ਪਿੰਡ ਪੱਧਰੀ ਵਿਖੇ ਨਹਿਰ ਦੇ ਬੰਨ੍ਹ ਨੇੜੇ ਲੁਕਾਉਣ ਦਾ ਖੁਲਾਸਾ...  

... 41 minutes ago

ਹੋਰ ਖ਼ਬਰਾਂ...

ਅਜੀਤ ਟੀ ਵੀ