JALANDHAR WEATHER

ਬਾਰਵੀਂ ਜਮਾਤ ਦੀ ਵਿਦਿਆਰਥਣ ਨੇ ਕੈਮਿਸਟਰੀ ਦੀ ਆਨਸਰ ਸ਼ੀਟ ਬਦਲਣ ਦੇ ਲਗਾਏ ਦੋਸ਼

ਨਡਾਲਾ/ਕਪੂਰਥਲਾ, 31 ਮਈ (ਰਘਬਿੰਦਰ ਸਿੰਘ)- ਅਕਾਲ ਅਕੈਡਮੀ ਰਾਏਪੁਰ ਪੀਰ ਬਖ਼ਸ਼ ਦੀ ਬਾਰਵੀਂ (ਸੀ. ਬੀ. ਐਸ. ਈ) ਜਮਾਤ ਦੀ ਵਿਦਿਆਰਥਣ ਅਕਸ਼ਿਤਾ ਪੁੱਤਰੀ ਰੋਣਕੀ ਰਾਮ ਵਾਸੀ ਨਡਾਲਾ ਨੇ ਆਪਣੇ ਕੈਮਿਸਟਰੀ ਵਿਸ਼ੇ ਦੀ ਆਨਸਰ ਸ਼ੀਟ ਬਦਲੇ ਜਾਣ ਦਾ ਦੋਸ਼ ਲਗਾਇਆ ਹੈ। ਵਿਦਿਆਰਥਣ ਨੇ ਦੱਸਿਆ ਕਿ ਬਾਰਵੀਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਫਿਜ਼ਿਕਸ, ਕੈਮਿਸਟਰੀ ਅਤੇ ਮੈਥ ਵਿਸ਼ਿਆਂ ਵਿਚ ਉਮੀਦ ਤੋਂ ਘੱਟ ਅੰਕ ਆਉਣ ਕਾਰਨ ਉਸ ਨੂੰ ਸ਼ੱਕ ਹੋਇਆ। ਅਕਸ਼ਿਤਾ ਅਨੁਸਾਰ ਉਸ ਵਲੋਂ ਆਨਲਾਈਨ ਉਪਲੱਬਧ ਕਰਵਾਈਆਂ ਗਈਆਂ ਆਨਸਰ ਸ਼ੀਟਾਂ ਦੀ ਜਾਂਚ ਕੀਤੀ ਗਈ।

ਇਸ ਦੌਰਾਨ ਫਿਜ਼ਿਕਸ ਅਤੇ ਮੈਥ ਦੀਆਂ ਆਨਸਰ ਸ਼ੀਟਾਂ ਉਸ ਦੀਆਂ ਹੀ ਪਾਈਆਂ ਗਈਆਂ, ਪਰ ਕੈਮਿਸਟਰੀ ਵਿਸ਼ੇ ਦੀ ਆਨਸਰ ਸ਼ੀਟ ਉਸ ਦੀ ਨਹੀਂ ਸੀ। ਉਸ ਦਾ ਕਹਿਣਾ ਹੈ ਕਿ ਆਨਲਾਈਨ ਪੋਰਟਲ ’ਤੇ ਉਸ ਦੇ ਰੋਲ ਨੰਬਰ ਨਾਲ ਕਿਸੇ ਹੋਰ ਵਿਦਿਆਰਥੀ ਦੀ ਆਨਸਰ ਸ਼ੀਟ ਅਪਲੋਡ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ