ਬੀ.ਐਸ.ਐਫ. ਵਲੋਂ ਨਸ਼ਿਆਂ ਦੇ ਖਾਤਮੇ ਲਈ ਭਾਰਤੀ ਸਰਹੱਦੀ ਪਿੰਡਾਂ ਵਿਚ ਸਾਈਕਲ ਰੈਲੀ ਕੱਢੀ ਗਈ
ਅਟਾਰੀ ਸਰਹੱਦ, ਅੰਮ੍ਰਿਤਸਰ 31 ਮਈ- (ਰਾਜਿੰਦਰ ਸਿੰਘ/ਰੂਬੀ ਗੁਰਦੀਪ ਸਿੰਘ)- ਪੰਜਾਬ ਦੇ ਸਰਹੱਦੀ ਖੇਤਰ ਅੰਦਰ ਨਸ਼ਿਆਂ ਦੀ ਰੋਕਥਾਮ ਦਾ ਹੌਕਾ ਦਿੰਦਿਆਂ ਬੀ.ਐਸ.ਐਫ. ਨੇ ਆਪਣਾ ਫਰਜ਼ ਸਮਝਦਿਆਂ ਭਾਰਤ ਦੇ ਅਟਾਰੀ ਸਰਹੱਦ ਦੇ ਨਾਲ ਲੱਗਦੇ ਅਨੇਕਾਂ ਪਿੰਡਾਂ ਵਿਚ ਅੰਮ੍ਰਿਤਸਰ ਬੀ.ਐਸ.ਐਫ. ਸੈਕਟਰ ਵਲੋਂ ਨਸ਼ਿਆਂ ਖਿਲਾਫ ਇਕ ਵੱਡੀ ਸਾਈਕਲ ਰੈਲੀ ਕੱਢੀ ਗਈ ਹੈ। ਇਕ ਭਾਰਤ ਸਰੈਰਟ ਭਾਰਤ ਦੇ ਤਹਿਤ ਕੱਢੀ ਗਈ ਬੀ.ਐਸ.ਐਫ. ਦੀ ਸਾਈਕਲ ਰੈਲੀ ਵਿਚ ਬੀ.ਐਸ.ਐਫ. ਜਵਾਨ ਮਹਿਲਾਵਾਂ, ਸਰਹੱਦੀ ਪਿੰਡਾਂ ਦੇ ਨੌਜਵਾਨ, ਲੜਕੇ-ਲੜਕੀਆਂ, ਬਜ਼ੁਰਗ ਵੱਡੀ ਗਿਣਤੀ ਵਿਚ ਭਾਰਤ ਦੇਸ਼ ਦੇ ਤਰੰਗੇ ਝੰਡੇ ਨੂੰ ਆਪੋ ਆਪਣੇ ਸਾਈਕਲਾਂ ਨਾਲ ਬੰਨ ਕੇ ਇਸ ਵਿਸ਼ਾਲ ਰੈਲੀ ਵਿਚ ਸ਼ਾਮਿਲ ਹੋਏ।
ਬੀ.ਐਸ.ਐਫ. ਅੰਮ੍ਰਿਤਸਰ ਸੈਕਟਰ ਵਲੋਂ ਕੱਢੀ ਗਈ ਇਹ ਸਾਈਕਲ ਰੈਲੀ ਸਰਹੱਦੀ ਪਿੰਡ ਰਾਜਾ ਤਾਲ ਦੀ ਚੌਂਕੀ ਬੀ.ਐਸ.ਐਫ. ਤੋਂ ਡੀ.ਆਈ.ਜੀ. ਸ੍ਰੀ ਐਸ. ਐਸ. ਚੰਡੇਲ ਬੀ.ਐਸ.ਐਫ. ਵਲੋਂ ਹਰੀ ਝੰਡੀ ਦੇ ਕੇ ਇਹ ਸਾਈਕਲ ਰੈਲੀ ਰਵਾਨਾ ਕੀਤੀ ਗਈ। ਸਾਈਕਲ ਰੈਲੀ ਰਾਜਾ ਤਲ ਤੋਂ ਚੱਲਦੀ ਹੋਈ ਮੁਹਾਵਾ ਨੇਸ਼ਟਾ ਰੋੜਾਵਾਲਾ ਕਸਬਾ ਅਟਾਰੀ ਤੋਂ 12 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੋਈ ਹੋਈ ਅਟਾਰੀ ਸਰਹੱਦ ਤੇ ਪੁੱਜੀ ਜਿੱਥੇ ਰੈਲੀ ਵਿਚ ਸ਼ਾਮਿਲ ਨੌਜਵਾਨਾਂ, ਮਹਿਲਾਵਾਂ ਤੇ ਬੀ.ਐਸ.ਐਫ. ਦੇ ਜਵਾਨਾ ਨੂੰ ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਵਲੋਂ ਜੀ ਆਇਆ ਕਿਹਾ ਗਿਆ ਤੇ ਰੈਲੀ ਵਿਚ ਪਹਿਲੇ ਦੂਜੇ ਤੀਸਰੇ ਸਥਾਨ ਤੇ ਆਉਣ ਵਾਲੇ ਨਾਗਰਿਕਾਂ ਨੂੰ ਬੀ.ਐਸ.ਐਫ. ਤੇ ਭਾਰਤ ਦੇਸ਼ ਦੇ ਯਾਦਗਾਰੀ ਚਿੰਨ ਦੇ ਕੇ ਅਟਾਰੀ ਸਰਹੱਦ ਤੇ ਸਨਮਾਨਿਤ ਕੀਤਾ ਗਿਆ। ਸੀ. ਓ. ਬੀ. ਐੱਸ. ਐੱਫ. ਪਰਮਿੰਦਰ ਸਿੰਘ ਸਮੇਤ ਹੋਰ ਬੀ.ਐਸ.ਐਫ. ਦੇ ਅਧਿਕਾਰੀ ਸ਼ਾਮਿਲ ਹੋਏ I
;
;
;
;
;
;
;
;
;