ਭੇਦ ਭਰੇ ਹਾਲਾਤਾਂ ਵਿਚ ਵਿਅਕਤੀ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿਚ ਦਹਿਸ਼ਤ
ਗੁਰਦਾਸਪੁਰ, 31 ਮਈ (ਰੋਹਿਤ ਗੁਪਤਾ)- ਗੁਰਦਾਸਪੁਰ ਦੇ ਹਰਦੋਛੰਨੀ ਰੋਡ ਤੇ ਪਿੰਡ ਹਆਤ ਨਗਰ ਨੇੜੇ ਸਥਿਤ ਪੀਰ ਬਾਬੇ ਦੀ ਦਰਗਾਹ ਨੇੜੇ ਇਕ ਵਿਅਕਤੀ ਦੀ ਭੇਦਭਰੇ ਹਾਲਾਤਾਂ ਵਿਚ ਲਾਸ਼ ਮਿਲਣ ਕਾਰਨ ਇਲਾਕੇ ਵਿਚ ਸਨਸਨੀ ਅਤੇ ਦਹਿਸ਼ਤਪੂਰਨ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਸਵੇਰੇ ਤੜਕਸਾਰ ਮੋਟਰਸਾਈਕਲ ਤੇ ਜਾ ਰਿਹਾ ਸੀ ਕਿ ਰਸਤੇ ਵਿਚ ਉਸ ਨਾਲ ਕੋਈ ਭਾਣਾ ਵਾਪਰ ਗਿਆ। ਮ੍ਰਿਤਕ ਦੇ ਸਿਰ ਤੋਂ ਖੂਨ ਵੱਗ ਰਿਹਾ ਸੀ ਜਦਕਿ ਉਸ ਦਾ ਮੋਟਰਸਾਈਕਲ ਬਿਲਕੁਲ ਸਹੀ ਹਾਲਤ ਵਿਚ ਸੜਕ ਦੇ ਕਿਨਾਰੇ ਤੇ ਪਿਆ ਸੀ ।
ਮੌਕੇ ਤੇ ਡੀ.ਐਸ.ਪੀ. ਸ਼ਾਹਬਾਜ ਸਿੰਘ ਅਤੇ ਐਸ. ਐਚ. ਓ. ਸਦਰ ਅਮਨਦੀਪ ਸਿੰਘ ਪਹੁੰਚੇ ਅਤੇ ਫਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕੋਈ ਵਾਰਦਾਤ ਹੈ ਜਾਂ ਫਿਰ ਦੁਰਘਟਨਾ। ਮ੍ਰਿਤਕ ਦੀ ਪਹਿਚਾਣ ਅਮਨਦੀਪ ਸਿੰਘ (43) ਡੇਰਾ ਬਾਬਾ ਨਾਨਕ ਦੇ ਤੌਰ ਤੇ ਹੋਈ ਹੈ ਜੋ ਹੁਣ ਸ਼ਹਿਰ ਦੇ ਪ੍ਰੇਮ ਨਗਰ ਇਲਾਕੇ ਵਿਚ ਕਿਰਾਏ ਤੇ ਰਹਿ ਰਿਹਾ ਸੀ। ਪੁਲਿਸ ਵਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
;
;
;
;
;
;
;
;
;