JALANDHAR WEATHER

ਭੇਦਭਰੇ ਹਾਲਾਤ ਵਿਚ ਸਰਹਿੰਦ ਨਹਿਰ ’ਚ ਵਿਅਕਤੀ ਨੇ ਮਾਰੀ ਛਲਾਂਗ

ਮਾਛੀਵਾੜਾ ਸਾਹਿਬ, 28 ਮਈ (ਮਨੋਜ ਕੁਮਾਰ)- ਵੀਰਵਾਰ ਦੀ ਸਵੇਰ ਕਰੀਬ 6 ਵਜੇ ਗੜੀ ਪੁੱਲ ਨੇੜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਥੋਂ ਵੱਗਦੀ ਸਰਹਿੰਦ ਨਹਿਰ ਵਿਚ ਕਿਸੇ ਵਿਅਕਤੀ ਦੇ ਛਲਾਂਗ ਮਾਰ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਮਿਲੀ। ਹਾਲਾਂਕਿ ਇਸ ਮਾਮਲੇ ਦੀ ਸਥਾਨਕ ਪੁਲਿਸ ਜਾਂਚ ਕਰ ਰਹੀ ਹੈ ਪਰ ਪੁਲਿਸ ਅਧਿਕਾਰੀ ਨੇ ਗੱਲਬਾਤ ਦੌਰਾਨ ਅਜਿਹੀ ਘਟਨਾ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਫਿਲਹਾਲ ਮਾਛੀਵਾੜਾ ਦੇ ਵਸਨੀਕ ਸੁਰਿੰਦਰ ਕੁਮਾਰ ਨਾਮ ਦੇ ਵਿਅਕਤੀ ਦੇ ਛਲਾਂਗ ਮਾਰਨ ਬਾਰੇ ਪਤਾ ਲੱਗਿਆ ਹੈ ਤੇ ਉਸ ਦਾ ਮੋਟਰਸਾਈਕਲ ਘਟਨਾ ਵਾਲੀ ਥਾਂ ’ਤੇ ਲਾਵਾਰਸ ਪਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ