ਰਾਜਾ ਵੜਿੰਗ ਨੇ ਕਿਹਾ ਕਿ ਕਈ ਵੋਟਰਾਂ ਨੂੰ ਵੋਟਾਂ ਨਹੀਂ ਲੱਭ ਰਹੀਆਂ, ਵੋਟਾਂ ਇਧਰ ਉਧਰ ਕਰਨ ਦੇ ਲਾਏ ਦੋਸ਼
ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਪੋਲਿੰਗ ਬੂਥਾਂ ਦਾ ਦੌਰਾ ਕਰਨ ਸਮੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਕਾਂਗਰਸ ਨੇ ਦੋਸ਼ ਲਾਏ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ 210 ਉਮੀਦਵਾਰਾਂ ਦੀਆਂ ਨਾਮਜਦਗੀਆਂ ਰੱਦ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਨਗਰ ਕੌਂਸਲ ਇਲੈਕਸ਼ਨ ਲੁੱਟਣਾ ਚਾਹੁੰਦੀ ਹੈ। ਬਹੁਤੀਆਂ ਵੋਟਾਂ ਵਾਰਡਾਂ ਵਿੱਚੋਂ ਕੱਟ ਦਿੱਤੀਆਂ ਗਈਆਂ ਤੇ ਕਈ ਇਧਰ ਉਧਰ ਕਰ ਦਿੱਤੀਆਂ ਗਈਆਂ। ਮੇਰੇ ਕੋਲ ਭਗਵਾਨ ਦਾਸ ਵੋਟਰ ਜੋ ਖੜੇ ਹਨ ਉਹ ਵੀ ਸਵੇਰ ਦੇ ਭਟਕ ਰਹੇ ਹਨ ਵੋਟ ਨਹੀਂ ਮਿਲ ਰਹੀ।
ਉਨ੍ਹਾਂ ਕਿਹਾ ਕਿ ਵਿਧਾਇਕ ਕਾਕਾ ਬਰਾੜ ਸਵਾ ਚਾਰ ਸਾਲ ਵਿੱਚ ਕੁਝ ਨਹੀਂ ਕਰ ਸਕਿਆ ਤਾਂ ਕਮੇਟੀ ਬਣਾ ਕੇ ਕੀ ਕਰ ਲਵੇਗਾ। ਮੈਂ ਭਵਿੱਖਬਾਣੀ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਦੀ ਸ੍ਰੀ ਮੁਕਤਸਰ ਸਾਹਿਬ ਹਲਕੇ ਤੋਂ 2027 ਵਿੱਚ ਉਸਦੀ ਟਿਕਟ ਹੀ ਕੱਟੀ ਜਾ ਰਹੀ ਹੈ। ਉਨ੍ਹਾਂ ਭਾਜਪਾ ਚ ਦੋਸ਼ ਲਾਇਆ ਕਿ ਉਹ ਵਿਰੋਧੀਆਂ ਨੂੰ ਡਰਾਉਣ ਲਈ ਈ.ਡੀ., ਸੀ.ਬੀ.ਆਈ. ਅਤੇ ਇਨਕਮ ਟੈਕਸ ਵਿਭਾਗ ਨੂੰ ਵਰਤ ਰਹੀ ਹੈ।
;
;
;
;
;
;
;
;