JALANDHAR WEATHER

ਰਾਣਾ ਗੁਰਜੀਤ ਸਿੰਘ, ਰਾਜਬੰਸ ਕੌਰ ਰਾਣਾ ਕਾਂਗਰਸ ਉਮੀਦਵਾਰ ਸ਼ਰਨਪ੍ਰੀਤ ਕੌਰ ਨੇ ਆਪਣੀ ਵੋਟ ਪਾਈ

ਕਪੂਰਥਲਾ, 26 ਮਈ (ਅਮਰਜੀਤ ਕੋਮਲ)-ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ, ਸਾਬਕਾ ਵਿਧਾਇਕਾ ਰਾਜਬੰਸ ਕੌਰ ਰਾਣਾ ਤੇ ਨਗਰ ਨਿਗਮ ਕਪੂਰਥਲਾ ਦੇ ਵਾਰਡ 18 ਤੋਂ ਕਾਂਗਰਸ ਦੀ ਉਮੀਦਵਾਰ ਸ਼ਰਨਪ੍ਰੀਤ ਕੌਰ ਨੇ ਮਨਸੂਰਵਾਲ ਦੋਨਾ ਸਕੂਲ ਵਿਚ ਬਣੇ ਪੋਲਿੰਗ ਬੂਥ 'ਤੇ ਆਪਣੇ ਵੋਟ ਦੇ ਅਧਿਕਾਰਾਂ ਦੀ ਵਰਤੋਂ ਕੀਤੀ | ਵੋਟ ਪਾਉਣ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਦੇ 50 ਵਾਰਡਾਂ ਤੋਂ ਕਾਂਗਰਸ ਦੇ ਉਮੀਦਵਾਰ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰਨਗੇ | ਕਿਉਂਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਲੋਕਾਂ ਨੇ ਕਾਂਗਰਸ ਦੇ ਉਮੀਦਵਾਰਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ