JALANDHAR WEATHER

ਨਗਰ ਕੌਂਸਲ ਮਜੀਠਾ ਦੀਆਂ ਚੋਣਾਂ ਸਬੰਧੀ ਇਤਰਾਜ਼ ਅਤੇ ਪੜਤਾਲ ਵਿਚ ਸ਼ਾਮਿਲ ਹੋਣ ਤੋਂ ਰੋਕਣ ’ਤੇ ਵਿਰੋਧੀ ਧਿਰਾਂ ਵਲੋਂ ਲਗਾਇਆ ਧਰਨਾ

ਮਜੀਠਾ 18 ਮਈ, (ਮਨਿੰਦਰ ਸਿੰਘ ਸੋਖੀ)- ਨਗਰ ਕੌਂਸਲ ਚੋਣਾਂ ਦੌਰਾਨ ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅਤੇ ਇਤਰਾਜ਼ਾਂ ਦਾ ਦਿਨ ਹੋਣ ਕਰਕੇ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਐਸ. ਡੀ. ਐਮ. ਦਫ਼ਤਰ ਵਿਖੇ ਪਹੁੰਚੇ ਪਰ ਇੱਥੇ ਆਉਣ ਤੇ ਡੀ. ਐਸ. ਪੀ. ਮਜੀਠਾ ਅਤੇ ਪੁਲਿਸ ਵਲੋਂ ਇਹਨਾਂ ਉਮੀਦਵਾਰਾਂ ਨੂੰ ਦਫ਼ਤਰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ।

ਜਿਸਦੇ ਕਾਰਣ ਦੇਖਦੇ ਦੇਖਦੇ ਮਾਹੌਲ ਤਣਾਅਪੂਰਨ ਬਣ ਗਿਆ। ਇਸ ਦੌਰਾਨ ਹਲਕਾ ਵਿਧਾਇਕ ਗਨੀਵ ਕੌਰ ਮਜੀਠੀਆ, ਬਿਕਰਮ ਸਿੰਘ ਮਜੀਠੀਆ, ਕਾਂਗਰਸ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਆਪਣੇ ਸਮਰਥਕਾਂ ਸਮੇਤ ਪਹੁੰਚੇ। ਜਿੰਨ੍ਹਾਂ ਨੇ ਪ੍ਰਸ਼ਾਸਨ ਦੇ ਖ਼ਿਲਾਫ਼ ਨਾਰੇਬਾਜ਼ੀ ਕਰਦਿਆਂ ਪੁਲਿਸ ਵਲੋਂ ਅਤੇ ਪ੍ਰਸ਼ਾਸ਼ਨ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਧਰਨਾ ਲਗਾ ਦਿੱਤਾ।

ਵਿਰੋਧੀਆਂ ਦੇ ਵਿਰੋਧ ਕਾਰਨ ਐਸ. ਡੀ. ਐਮ. ਮਨਬੀਰ ਸਿੰਘ ਢਿੱਲੋਂ ਨੇ ਮੌਕੇ ਤੇ ਆ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਅਤੇ ਕਿਹਾ ਕਿ ਉਹਨਾਂ ਦੇ ਦਫ਼ਤਰ ਵਿਚ ਆ ਕੇ ਇਤਰਾਜ਼ ਦੇ ਸਕਦੇ ਹਨ ਜਿਸ ਤੇ ਵਿਰੋਧੀਆਂ ਨੇ ਧਰਨਾ ਚੁੱਕ ਦਿੱਤਾ। ਪਰ ਖ਼ਬਰ ਲਿਖੇ ਜਾਣ ਤੱਕ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਦਫ਼ਤਰ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਜਿਸ ਤੇ ਮਾਹੌਲ ਤਣਾਪੂਰਨ ਬਣਿਆ ਹੋਇਆ ਸੀ ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ