JALANDHAR WEATHER

ਤਰਨਤਾਰਨ ਵਿਖੇ ਸੋਨਾ ਕਾਰੋਬਾਰੀ ਦੀ ਦੁਕਾਨ ਅਤੇ ਘਰ ’ਤੇ ਈ.ਡੀ ਦੀ ਛਾਪੇਮਾਰੀ

ਤਰਨ ਤਾਰਨ, 18 ਮਈ (ਹਰਿੰਦਰ ਸਿੰਘ)- ਤਰਨ ਤਾਰਨ ਸਥਿਤ ਭਾਨ ਸਿੰਘ ਚੌਂਕ ਵਿਖੇ ਇਕ ਸੋਨੇ ਦੇ ਵਪਾਰੀ ਦੀ ਦੁਕਾਨ ’ਤੇ ਈ.ਡੀ.ਵਲੋਂ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਈ.ਡੀ. ਦੀ ਟੀਮ ਵਲੋਂ ਜਿਥੇ ਸੋਨਾ ਵਪਾਰੀ ਪਾਸੋਂ ਦੁਕਾਨ ’ਤੇ ਪੁੱਛਗਿੱਛ ਕੀਤੀ ਜਾ ਰਹੀ ਹੈ, ਉਥੇ ਹੀ ਈ.ਡੀ.ਦੀ ਟੀਮ ਨੇ ਸੋਨਾ ਵਪਾਰੀ ਦੇ ਘਰ ਵਿਚ ਵੀ ਛਾਪਾ ਮਾਰਿਆ ਹੈ। ਇਸ ਸੰਬੰਧ ਵਿਚ ਅਜੇ ਛਾਪੇਮਾਰੀ ਸੰਬੰਧੀ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲ ਸਕੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ