ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਟੀਮਾਂ ਦੀ ਗਿਣਤੀ ਵਧਾਉਣ ਦੀਆਂ ਤਿਆਰੀਆਂ
ਨਵੀਂ ਦਿੱਲੀ, 16 ਮਈ (ਇੰਟ.)-ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯ.ਟੀ.ਸੀ.) ਵਿਚ ਟੀਮਾਂ ਦੀ ਗਿਣਤੀ ਵਧਾਉਣ ਦੀ ਤਿਆਰੀ ਕਰ ਰਿਹਾ ਹੈ¢ ਵਰਤਮਾਨ ਵਿਚ, ਟੂਰਨਾਮੈਂਟ ਵਿਚ 9 ਟੀਮਾਂ ਖੇਡਦੀਆਂ ਹਨ, ਜਿਸ ਨੂੰ ਵਧਾ ਕੇ 12 ਕੀਤਾ ਜਾ ਸਕਦਾ ਹੈ | ਇਹ ਸਿਫ਼ਾਰਸ਼ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਰੋਜਰ ਟੂਸ ਦੀ ਅਗਵਾਈ ਵਾਲੇ ਆਈ.ਸੀ.ਸੀ. ਵਰਕਿੰਗ ਗਰੁੱਪ ਦੁਆਰਾ ਕੀਤੀ ਗਈ ਸੀ¢ ਇਸਦਾ ਉਦੇਸ਼ ਜ਼ਿੰਬਾਬਵੇ, ਆਇਰਲੈਂਡ ਤੇ ਅਫਗਾਨਿਸਤਾਨ ਵਰਗੀਆਂ ਟੀਮਾਂ ਨੂੰ ਡਬਲਯੂ.ਟੀ.ਸੀ. ਵਿਚ ਸ਼ਾਮਲ ਕਰਨਾ ਹੈ¢ ਆਈ.ਸੀ.ਸੀ. ਨੇ ਪਿਛਲੇ ਸਾਲ ਇਕ ਨਵੇਂ ਡਬਲਯੂ.ਟੀ.ਸੀ. ਢਾਂਚੇ 'ਤੇ ਸਿਫ਼ਾਰਸ਼ਾਂ ਪ੍ਰਦਾਨ ਕਰਨ ਲਈ ਇਹ ਵਰਕਿੰਗ ਗਰੁੱਪ ਬਣਾਇਆ ਸੀ | ਸਿਫ਼ਾਰਸ਼ਾਂ ਪਹਿਲਾਂ ਮੁੱਖ ਕਾਰਜਕਾਰੀ ਕਮੇਟੀ (ਸੀ.ਈ.ਸੀ.) ਕੋਲ ਜਾਣਗੀਆਂ, ਜਿਸ ਤੋਂ ਬਾਅਦ ਆਈ.ਸੀ.ਸੀ. ਬੋਰਡ ਅੰਤਿਮ ਫੈਸਲਾ ਲਵੇਗਾ| ਵਿਸ਼ਵ ਟੈਸਟ ਚੈਂਪੀਅਨਸ਼ਿਪ ਆਪਣੇ ਚੌਥੇ ਚੱਕਰ ਵਿਚ ਹੈ| ਇਹ ਮੰਨਿਆ ਜਾ ਰਿਹਾ ਹੈ ਕਿ ਮÏਜੂਦਾ ਢਾਂਚਾ 2027-29 ਚੱਕਰ ਤੱਕ ਲਾਗੂ ਰਹਿ ਸਕਦਾ ਹੈ, ਪਰ ਮਹੱਤਵਪੂਰਨ ਬਦਲਾਅ ਸੰਭਵ ਹਨ¢ ਆਈ.ਸੀ.ਸੀ. ਮੁੱਖ ਕਾਰਜਕਾਰੀ ਕਮੇਟੀ (ਸੀ.ਈ.ਸੀ.) 21 ਮਈ ਨੂੰ ਇਕ ਵਰਚੁਅਲ ਮੀਟਿੰਗ ਵਿਚ ਇਸ ਮੁੱਦੇ 'ਤੇ ਚਰਚਾ ਕਰੇਗੀ¢ ਇਸ ਤੋਂ ਬਾਅਦ 30-31 ਮਈ ਨੂੰ ਅਹਿਮਦਾਬਾਦ ਵਿਚ ਆਈਸੀਸੀ ਬੋਰਡ ਦੀ ਮੀਟਿੰਗ ਹੋਵੇਗੀ, ਜੋ ਕਿ ਆਈ.ਪੀ.ਐਲ. ਫਾਈਨਲ ਵੀਕਐਂਡ ਦÏਰਾਨ ਹੋਵੇਗੀ| ਜੁਲਾਈ ਵਿਚ ਹੋਣ ਵਾਲੀ ਏ.ਜੀ.ਐਮ. ਵਿਚ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ| ਆਈ.ਸੀ.ਸੀ. ਵੱਲੋਂ ਜੁਲਾਈ ਵਿੱਚ ਸਕਾਟਲੈਂਡ ਦੇ ਐਡਿਨਬਰਗ ਵਿਚ ਆਪਣੀ ਸਾਲਾਨਾ ਆਮ ਮੀਟਿੰਗ (ਏ.ਜੀ.ਐਮ.) ਵਿਚ ਇਸ ਮਾਮਲੇ 'ਤੇ ਇਕ ਵੱਡਾ ਫੈਸਲਾ ਲੈਣ ਦੀ ਉਮੀਦ ਹੈ | ਇਹ ਮੀਟਿੰਗ ਮਹਿਲਾ ਟੀ-20 ਵਿਸ਼ਵ ਕੱਪ ਤੋਂ ਬਾਅਦ ਹੋਵੇਗੀ, ਜੋ ਕਿ 12 ਜੂਨ ਤੋਂ 5 ਜੁਲਾਈ ਤੱਕ ਇੰਗਲੈਂਡ ਵਿੱਚ ਖੇਡਿਆ ਜਾਵੇਗਾ | ਵਰਕਿੰਗ ਗਰੁੱਪ ਨੇ ਡਬਲਯੂ.ਟੀ.ਸੀ. ਪੁਆਇੰਟ ਸਿਸਟਮ ਵਿੱਚ ਇਕ ਟੈਸਟ ਸੀਰੀਜ਼ ਨੂੰ ਸ਼ਾਮਲ ਕਰਨ ਦਾ ਸੁਝਾਅ ਵੀ ਦਿੱਤਾ ਹੈ |
;
;
;
;
;
;
;
;