JALANDHAR WEATHER

ਟਰੰਪ ਤੋਂ ਬਾਅਦ ਹੁਣ ਪੁਤਿਨ ਜਾਣਗੇ ਚੀਨ

ਮਾਸਕੋ, 16 ਮਈ (ਪੀ.ਟੀ.ਆਈ.)-ਕ੍ਰੇਮਲਿਨ ਨੇ ਅੱਜ ਇਥੇ ਐਲਾਨ ਕੀਤਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਗਲੇ ਹਫ਼ਤੇ ਬੀਜਿੰਗ ਦੇ ਦੋ ਦਿਨਾਂ ਦੌਰੇ ਦÏਰਾਨ ਚੀਨੀ ਨੇਤਾ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ | ਇਹ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੀਨ ਦੇ ਸਰਕਾਰੀ ਦੌਰੇ ਦੀ ਸਮਾਪਤੀ ਤੋਂ 24 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਆਇਆ ਹੈ, ਜਿੱਥੇ ਉਨ੍ਹਾਂ ਨੇ ਸ਼ੀ ਜਿਨਪਿੰਗ ਨਾਲ ਵਪਾਰ ਅਤੇ ਈਰਾਨ ਸੰਬੰਧੀ ਅਮਰੀਕਾ-ਇਜ਼ਰਾਈਲ ਟਕਰਾਅ 'ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ ਸੀ | ਇਕ ਬਿਆਨ ਵਿਚ ਕੇਮਲਿਨ ਨੇ ਕਿਹਾ ਕਿ ਪੁਤਿਨ ਦੀ ਫੇਰੀ 19-20 ਮਈ ਨੂੰ ਤੈਅ ਕੀਤੀ ਗਈ ਹੈ ਅਤੇ ਇਹ ਸਾਲ 2001 ਦੀ ਚੀਨ-ਰੂਸ ਦੋਸਤੀ ਸੰਧੀ ਦੀ 25ਵੀਂ ਵਰ੍ਹੇਗੰਢ ਦੇ ਨਾਲ ਮੇਲ ਖਾਂਦੀ ਹੈ | ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਦੋਵੇਂ ਨੇਤਾ ਦੁਵੱਲੇ ਸੰਬੰਧਾਂ ਦੇ ਨਾਲ-ਨਾਲ ਮੁੱਖ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ਅਤੇ ਆਰਥਿਕ ਸਹਿਯੋਗ 'ਤੇ ਚਰਚਾ ਕਰਨਗੇ | ਹਾਲ ਹੀ ਦੇ ਸਾਲਾਂ ਵਿਚ ਚੀਨ ਅਤੇ ਰੂਸ ਦੇ ਸੰਬੰਧ ਡੂੰਘੇ ਹੋਏ ਹਨ, ਖਾਸ ਕਰਕੇ ਸਾਲ 2022 ਦੇ ਸ਼ੁਰੂ ਵਿਚ ਰੂਸ ਦੇ ਯੂਕਰੇਨ 'ਤੇ ਪੂਰੇ ਪੈਮਾਨੇ 'ਤੇ ਹਮਲੇ ਦੀ ਸ਼ੁਰੂਆਤ ਤੋਂ ਬਾਅਦ, ਜਿਸ ਕਾਰਨ ਮਾਸਕੋ ਗਲੋਬਲ ਸਟੇਜ ਤੋਂ ਦੂਰ ਰਹਿ ਗਿਆ ਅਤੇ ਪੱਛਮੀ ਪਾਬੰਦੀਆਂ ਕਾਰਨ ਵਪਾਰ ਲਈ ਬੀਜਿੰਗ 'ਤੇ ਬਹੁਤ ਜ਼ਿਆਦਾ ਨਿਰਭਰ ਹੋ ਗਿਆ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ