ਤਹਿਸੀਲਦਾਰ-1 ਵਲੋਂ ਮਰਦਮ ਸ਼ੁਮਾਰੀ ਐਕਟ ਤਹਿਤ 25 ਕਰਮਚਾਰੀਆਂ 'ਤੇ ਕਾਰਵਾਈ ਦੇ ਹੁਕਮ
ਜਲੰਧਰ, 16 ਮਈ - ਦਫਤਰ ਚਾਰਜ ਅਫਸਰ ਕਮ ਤਹਿਸੀਲਦਾਰ-1 ਵਲੋਂ ਜਾਰੀ ਪੱਤਰ ਅਨੁਸਾਰ 25 ਕਰਮਚਾਰੀਆਂ ਦੀ ਡਿਊਟੀ ਮਰਦਮ ਸ਼ੁਮਾਰੀ ਐਕਟ 2026-27 ਸੰਬੰਧੀ ਲਗਾਈ ਗਈ ਸੀ ਤੇ ਇਨ੍ਹਾਂ ਵਲੋਂ ਸਮੇਂ ਸਮੇਂ ''ਤੇ ਟ੍ਰੇਨਿੰਗ ਵੀ ਲਈ ਗਈ ਸੀ। ਦੁਆਬਾ ਕਾਲਜ ਵਿਖੇ ਮਰਦਮ ਸ਼ੁਮਾਰੀ ਸੰਬੰਧੀ ਕਿੱਟਾਂ ਦਿੱਤੀਆਂ ਜਾਣੀਆਂ ਸਨ ਪਰੰਤੂ 25 ਕਰਮਚਾਰੀ 15 ਮਈ ਨੂੰ ਡਿਊਟੀ ਸਥਾਨ 'ਤੇ ਹਾਜ਼ਰ ਨਹੀਂ ਹੋਏ ਸਨ। ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ), ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮੀ) ਅਤੇ ਚੀਫ ਖੇਤੀਬਾੜੀ ਅਫ਼ਸਰ ਜਲੰਧਰ ਨੂੰ ਉਕਤ ਕਰਮਚਾਰੀਆਂ ਖ਼ਿਲਾਫ਼ ਮਰਦਮ ਸ਼ੁਮਾਰੀ ਐਕਟ 1985 ਦੀ ਧਾਰਾ 6 (2) ਤਹਿਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ।
;
;
;
;
;
;
;
;