ਘਰ ਜਵਾਈ ਰਹਿ ਰਿਹਾ ਨੌਜਵਾਨ 44 ਗੋਲੀਆਂ ਸਮੇਤ ਕਾਬੂ
ਸੰਗਤ ਮੰਡੀ, 15 ਮਈ (ਦੀਪਕ ਸ਼ਰਮਾ)। ਬਠਿੰਡਾ ਬਾਦਲ ਰੋਡ ’ਤੇ ਪੈਂਦੇ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਇੱਕ ਘਰ ਜਵਾਈ ਰਹਿ ਰਹੇ ਨੌਜਵਾਨ ਪਾਸੋਂ 44 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਨੰਦਗੜ੍ਹ ਦੇ ਮੁਖੀ ਇੰਸਪੈਕਟਰ ਬੇਅੰਤ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਸਹਾਇਕ ਥਾਣੇਦਾਰ ਜਗਜੀਤ ਸਿੰਘ ਦੀ ਅਗਵਾਈ ਵਿਚ ਪਿੰਡ ਘੁੱਦਾ ਤੋਂ ਪਿੰਡ ਝੂੰਬਾ ਜਾਂਦੀ ਲਿੰਕ ਰੋਡ ਸੜਕ ਤੇ ਗਸ਼ਤ ਕਰ ਰਹੀ ਸੀ ਤਾਂ ਇੱਕ ਨੌਜਵਾਨ ਯੂਨੀਵਰਸਿਟੀ ਦੀ ਕੰਧ ਕੋਲ ਸ਼ੱਕੀ ਹਾਲਤ ਵਿਚ ਬੈਠਾ ਦਿਖਾਈ ਦਿੱਤਾ ਜਦ ਪੁਲਿਸ ਨੇ ਸ਼ੱਕ ਦੇ ਅਧਾਰ ’ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 44 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।
ਥਾਣਾ ਮੁਖੀ ਨੇ ਦੱਸਿਆ ਹੈ ਕਿ ਕਾਬੂ ਕੀਤਾ ਗਿਆ ਇਹ ਨੌਜਵਾਨ ਦਵਿੰਦਰ ਸਿੰਘ ਪੁੱਤਰ ਨੈਬ ਸਿੰਘ ਵਾਸੀ ਪਿੰਡ ਖਿਆਲੀ ਵਾਲਾ ਜਿਲਾਂ ਬਠਿੰਡਾ ਜੋ ਕਿ ਹਾਲ ਆਬਾਦ ਆਪਣੇ ਸਹੁਰਾ ਘਰ ਜਵਾਈ ਪਿੰਡ ਝੁੰਬਾ ਵਿਖੇ ਰਹਿ ਰਿਹਾ ਹੈ ਜਿਸ ਦੇ ਖਿਲਾਫ ਥਾਣਾ ਨੰਦਗੜ੍ਹ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਿਸਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਸਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਕਿ ਹੋਰ ਵੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਸਕੇ।
;
;
;
;
;
;
;
;
;