ਵੀ.ਡੀ. ਸਤੀਸ਼ਨ ਹੋਣਗੇ ਕੇਰਲ ਦੇ ਮੁੱਖ ਮੰਤਰੀ
ਤਿਰੂਵੰਨਤਪੁਰਮ, 14 ਅਪ੍ਰੈਲ- ਕਾਂਗਰਸ ਨੇ ਕੇਰਲ ਦੇ ਮੁੱਖ ਮੰਤਰੀ ਅਹੁਦੇ ਲਈ ਵੀ.ਡੀ. ਸਤੀਸ਼ਨ (61) ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਸਤੀਸਨ ਪਰਾਵੁਰ ਹਲਕੇ ਤੋਂ ਵਿਧਾਇਕ ਹਨ। ਇਕ ਦਿਨ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਸੀ ਕਿ ਕਾਂਗਰਸ ਹਾਈਕਮਾਨ ਨੇ ਸਾਰੀਆਂ ਵਿਚਾਰ-ਵਟਾਂਦਰੇ ਪੂਰੇ ਕਰ ਲਏ ਹਨ ਤੇ ਕੇਰਲ ਦੇ ਅਗਲੇ ਮੁੱਖ ਮੰਤਰੀ ਦਾ ਐਲਾਨ ਵੀਰਵਾਰ ਨੂੰ ਕੀਤਾ ਜਾਵੇਗਾ। ਕਾਂਗਰਸ ਨੇ ਰਾਜ ਦੇ ਚੋਣ ਨਤੀਜਿਆਂ ਦੇ ਐਲਾਨ ਤੋਂ 10 ਦਿਨ ਬਾਅਦ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕੀਤਾ।
;
;
;
;
;
;
;