JALANDHAR WEATHER

ਉੱਤਰ ਪ੍ਰਦੇਸ਼ 'ਚ ਕੁਦਰਤ ਦਾ ਕਹਿਰ, 90 ਤੋਂ ਵੱਧ ਲੋਕਾਂ ਦੀ ਮੌਤ, ਕਈ ਜ਼ਖ਼ਮੀ

ਉੱਤਰ ਪ੍ਰਦੇਸ਼, 14 ਮਈ- ਬੁੱਧਵਾਰ ਨੂੰ ਪ੍ਰਯਾਗਰਾਜ-ਅਯੁੱਧਿਆ ਸਮੇਤ ਉੱਤਰ ਪ੍ਰਦੇਸ਼ 'ਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ। ਜਾਣਕਾਰੀ ਦੇ ਅਨੁਸਾਰ, ਤੇਜ਼ ਤੂਫਾਨ ਤੇ ਹਨ੍ਹੇਰੀ ਆਉਣ ਦੇ ਕਾਰਣ 90 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਇਸ ਦੌਰਾਨ ਕਈ ਘਰਾਂ ਦੀਆਂ ਛੱਤਾਂ ਉੱਡ ਗਈਆ ਅਤੇ ਦਰੱਖਤ ਡਿੱਗ ਗਏ।

ਪ੍ਰਯਾਗਰਾਜ ਵਿਚ ਸਭ ਤੋਂ ਵੱਧ 17 ਮੌਤਾਂ ਹੋਈਆਂ ਅਤੇ ਭਦੋਹੀ ਵਿਚ 16 ਮੌਤਾਂ ਹੋਈਆਂ। 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫ਼ਾਨ ਆਇਆ, ਬਰੇਲੀ ਵਿਚ ਇੱਕ ਨੌਜਵਾਨ ਟੀਨ ਸ਼ੈੱਡ ਸਮੇਤ ਹਵਾ ਵਿਚ ਉੱਡ ਗਿਆ। ਰਾਜ ਦੇ ਬੰਦਾ ਸ਼ਹਿਰ ਵਿੱਚ ਤਾਪਮਾਨ 45.4 ਡਿਗਰੀ ਸੈਲਸੀਅਸ ਸੀ। ਅੱਜ 51 ਜ਼ਿਲ੍ਹਿਆਂ ਵਿਚ ਭਾਰੀ ਤੂਫ਼ਾਨ ਅਤੇ ਮੀਂਹ ਦੀ ਚੇਤਾਵਨੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ