JALANDHAR WEATHER

ਸਰਹੱਦ ਨਜ਼ਦੀਕ ਡਰੋਨ ਸਮੇਤ ਅੱਧਾ ਕਿੱਲੋ ਹੈਰੋਇਨ ਬਰਾਮਦ

ਖੇਮਕਰਨ (ਤਰਨਤਾਰਨ), 29 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸਰਹੱਦੀ ਖੇਤਰ ਚ ਪਕਿਸਤਾਨ ਤਰਫੋਂ ਆ ਕੇ ਡਿੱਗੇ ਪਏ ਡਰੋਨ ਸਮੇਤ ਅੱਧਾ ਕਿੱਲੋ ਹੈਰੋਇਨ ਬਰਾਮਦ ਹੋਈ ਹੈ।ਪੁਲਿਸ ਸ਼ਟੇਸ਼ਨ ਖੇਮਕਰਨ ਦੇ ਐਸਐਚਓ ਇੰਸ. ਕੰਵਲਜੀਤ ਰਾਏ ਨੇ ਦੱਸਿਆ ਕਿ ਏਐਸਆਈ ਦਿਲਬਾਗ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੂੰ ਗਸ਼ਤ ਦੋਰਾਨ ਸੂਚਨਾ ਮਿਲੀ ਕਿ ਸਰਹੱਦੀ ਪਿੰਡ ਮਹਿੰਦੀਪੁਰ ਨਜ਼ਦੀਕ ਸੀਮਾ ਚੌਂਕੀ ਹਰਦੀਪ ਦੇ ਖੇਤਰ ਚ ਕਿਸਾਨ ਜੋਗਾ ਸਿੰਘ ਪੁੱਤਰ ਗੁਰਮੇਜ
ਸਿੰਘ ਦੀ ਜ਼ਮੀਨ ਚ ਕੋਈ ਸ਼ੱਕੀ ਸਮਾਨ ਡਿੱਗਾ ਪਿਆ ਹੈ। ਪੁਲਿਸ ਪਾਰਟੀ ਨੇ ਤੁਰੰਤ ਬੀਐਸਐਫ ਦੀ 148 ਬਟਾਲੀਅਨ ਦੇ ਪੋਸਟ ਕਮਾਡੈਂਟ ਏਸੀ ਰਮਾਕਾਂਤ ਸੇਠੀ ਸਮੇਤ ਜਵਾਨਾਂ ਨੇ ਮੌਕੇ 'ਤੇ ਜਾ ਕੇ ਸਰਚ ਕੀਤੀ ਤਾਂ ਇਕ ਛੋਟਾ ਡਰੋਨ ਮਿਲਿਆ। ਜਾਂਚ ਕਰਨ 'ਤੇ ਨਾਲ ਬੰਨ੍ਹੇ ਹੋਏ ਪੈਕਟ ਚੋਂ ਕਰੀਬ 502 ਗ੍ਰਾਮ ਹੈਰੋਇਨ ਮਿਲੀ, ਜਿਸ ਦੀ ਕੀਮਤ 2.5 ਕਰੋੜ ਬਣਦੀ ਹੈ।ਇਸ ਸੰਬੰਧੀ ਥਾਣਾ ਖੇਮਕਰਨ ਚ ਕੇਸ ਦਰਜ ਕਰਕੇ ਪੁਲਿਸ ਜਾਂਚ ਚ ਜੁੱਟ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ