ਸਰਕਾਰੀ ਰਸਤੇ ਵਿਚ ਪੋਰੇ ਪਾਉਣ ਅਤੇ ਕਿਸਾਨ ਆਗੂ ਨੂੰ ਧਮਕੀਆਂ ਮਿਲਣ ਵਿਰੁੱਧ ਨਗਰ ਕੋਸਲ ਬਾਹਰ ਧਰਨਾ
ਜੰਡਿਆਲਾ ਗੁਰੂ (ਅੰਮ੍ਰਿਤਸਰ), 29 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ) - ਜੰਡਿਆਲਾ ਗੁਰੂ ਦੀ ਵੈਰੋਵਾਲ ਰੋਡ ਨੇੜੇ ਇਕ ਪਰਿਵਾਰ ਵਲੋਂ ਸਰਕਾਰੀ ਰਸਤੇ ਵਿਚ ਪੋਰੇ ਪਾਉਣ ਨਾਲ 8 ਤੋਂ 10 ਕਿਸਾਨਾਂ ਦੀ ਫ਼ਸਲ ਮੀਂਹ ਦੇ ਪਾਣੀ ਨਾਲ ਖਰਾਬ ਹੋਣ ਨੂੰ ਮੁੱਖ ਰੱਖਦਿਆਂ ਅਤੇ ਇਸ ਲਈ ਸ਼ੁਰੂ ਕੀਤੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਕਿਸਾਨ ਆਗੂ ਦਲਜੀਤ ਸਿੰਘ ਖ਼ਾਲਸਾ ਨੂੰ ਸੰਘਰਸ਼ ਤੋਂ ਦੂਰ ਰਹਿਣ ਲਈ ਧਮਕੀਆਂ ਮਿਲਣ ਉਪਰੰਤ ਪੁਲਿਸ ਪ੍ਰਸ਼ਾਸ਼ਨ ਵਲੋਂ ਕੋਈ ਕਾਰਵਾਈ ਨਹੀਂ ਨਾਂ ਕੀਤੇ ਜਾਣ 'ਤੇ ਕਿਸਾਨ ਆਗੂਆਂ ਨੇ ਅੱਜ ਤੀਸਰੇ ਦਿਨ ਵੀ ਨਗਰ ਕੌਂਸਲ ਦਫਤਰ ਦੇ ਬਾਹਰ ਧਰਨਾ ਦਿੱਤਾ ।
ਜਾਣਕਾਰੀ ਦਿੰਦੇ ਹੋਏ ਬੀਕੇਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਬਾਬਾ ਕਰਮਜੀਤ ਸਿੰਘ ਨੰਗਲੀ ਨੇ ਦੱਸਿਆ ਕਿ ਇਹ ਮਸਲਾ 8 ਤੋਂ 10 ਮਹੀਨੇ ਪਹਿਲਾਂ ਦਾ ਹੈ । ਇਕ ਪਰਿਵਾਰ ਵਲੋਂ ਸਰਕਾਰੀ ਰਸਤੇ ਦੇ ਵਿਚ ਲਗ ਭਗ 5 ਤੋਂ 6 ਪੋਰੇ ਪਾਏ ਹੋਏ ਹਨ, ਜਿਸ ਨਾਲ ਬਰਸਾਤ ਦਾ ਪਾਣੀ ਦੂਸਰੇ ਪਾਸੇ ਜਾਂਦਾ ਹੈ ਅਤੇ ਘੱਟ ਜ਼ਮੀਨ ਵਾਲੇ ਕਿਸਾਨ ਜਿਹੜੇ ਸਬਜ਼ੀ ਲਗਾਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ, ਉਨ੍ਹਾਂ ਦੀ ਫ਼ਸਲ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਪਰਿਵਾਰ ਲਗਭਗ 8 ਮਹੀਨਿਆਂ ਤੋਂ ਇਸ ਸੰਬੰਧੀ ਕਾਗਜ਼ੀ ਲੜਾਈ ਲੜ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪੋਰੇ ਪੁੱਟਣ ਲਈ ਚਿੱਠੀ ਵੀ ਨਗਰ ਕੌਂਸਲ ਦਫ਼ਤਰ ਜੰਡਿਆਲਾ ਗੁਰੂ ਨੂੰ ਕੱਢੇ ਜਾਣ ਉਪਰੰਤ ਵੀ ਅਜੇ ਤੱਕ ਪੋਰੇ ਪੁੱਟਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।
ਕਿਸਾਨ ਆਗੂ ਡਾ: ਗੁਰਮੇਲ ਸਿੰਘ ਨੇ ਕਿਹਾ ਕਿ ਇਸਦੀ ਸੰਘਰਸ਼ ਲੀਡ ਕਰਨ ਵਾਲੇ ਕਿਸਾਨ ਆਗੂ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਇਸ ਸੰਬੰਧੀ ਪੁਲਿਸ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਦਿੱਤੀ ਗਈ ਹੈ, ਪਰ ਅਜੇ ਤੱਕ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਾਣਕਾਰੀ ਅਨੁਸਾਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਕਿਸਾਨਾਂ ਨਾਲ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ ।
;
;
;
;
;
;
;
;