ਮੰਥਨ ਤੋਂ ਪਹਿਲਾਂ 'ਆਪ' ਦੇ ਹਲਕਾ ਇੰਚਾਰਜਾਂ, ਚੇਅਰਮੈਨਾਂ ਤੇ ਬਲਾਕ ਪੱਧਰੀ ਸੰਗਠਨ ਇੰਚਾਰਜਾਂ ਵਿਚਕਾਰ ਕਰਵਾਈਆਂ ਗਈਆਂ ਗੇਮਾਂ
ਜਲੰਧਰ, 29 ਅਪ੍ਰੈਲ (ਜਤਿੰਦਰ ਪੰਮੀ) - ਪਿਛਲੇ ਦਿਨਾਂ ਦੌਰਾਨ ਆਮ ਆਦਮੀ ਪਾਰਟੀ 'ਚ ਵਾਪਰੇ ਸਿਆਸੀ ਘਟਨਾਚੱਕਰ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਵਲੋਂ ਪੰਜਾਬ ਭਰ ਦੇ ਵਿਧਾਇਕਾਂ, ਹਲਕਾ ਇੰਚਾਰਜਾਂ, ਚੇਅਰਮੈਨਾਂ ਤੇ ਬਲਾਕ ਪੱਧਰੀ ਸੰਗਠਨ ਇੰਚਾਰਜਾਂ ਨਾਲ ਸ਼ਾਹਪੁਰ ਸਥਿਤ ਸੀ. ਟੀ. ਇੰਸਟੀਚਿਊਟ ਵਿਖੇ ਮੰਥਨ ਕੀਤਾ ਜਾਵੇਗਾ । ਇਸ ਤੋਂ ਪਹਿਕਲਾਂ ਹਲਕਾ ਇੰਚਾਰਜਾਂ, ਚੇਅਰਮੈਨਾਂ ਤੇ ਬਲਾਕ ਪੱਧਰੀ ਸੰਗਠਨ ਇੰਚਾਰਜਾਂ ਨੂੰ ਇੰਸਟੀਚਿਊਟ ਦੀ ਗਰਾਊਂਡ 'ਚ ਲਿਆ ਕੇ ਵੱਖ ਵੱਖ ਤਰਾਂ ਦੀਆਂ ਗੇਮਾਂ ਕਰਵਾਈਆਂ ਤੇ ਅੰਤ ਵਿਚ ਵੱਖ ਵੱਖ ਜ਼ਿਲਿ੍ਹਆਂ ਦੇ ਰੱਸਾਕਸ਼ੀ ਮਨੁਕਾਬਲੇ ਕਰਵਾਏ ਤਾਂ ਜੋ ਉਨ੍ਹਾਂ ਦਾ ਤਣਾਅ ਦੂਰ ਹੋਵੇ ਤੇ ਆਪਸੀ ਮਿਲਵਰਤਣ ਵਧੇ।ਇਸ ਦੇ ਨਾਲ ਉਨ੍ਹਾਂ ਦਾ ਮਨੋਰੰਜਨ ਵੀ ਹੋਇਆ। ਰੱਸਾਕਸ਼ੀਆਂ ਮੁਕਾਬਲਿਆਂ ਵਿਚ ਪੰਜਾਬ ਕੈਬਨਿਟ ਦੇ ਕਈ ਮੰਤਰੀਆਂ ਨੇ ਵੀ ਹਿੱਸਾ ਲਿਆ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੁਨੀਸ਼ ਸਿਸੋਦੀਆ ਨੇ ਮੰਚ 'ਤੇ ਬੈਠ ਕੇ ਗੇਮਾਂ ਦਾ ਆਨੰਦ ਮਾਣਿਆਂ ਤੇ ਸਾਰਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਮੰਥਨ ਦੁਪਹਿਰ 3 ਵਜੇ ਸ਼ੁਰੂ ਹੋਵੇਗਾ ਤੇ ਮੁੱਖ ਮੰਤਰੀ ਭਂਗਵੰਤ ਮਾਨ ਵਰਚੂਅਲੀ ਸਾਰਿਆਂ ਨਾਲ ਗੱਲਬਾਤ ਕਰਨਗੇ।
;
;
;
;
;
;
;
;
;