JALANDHAR WEATHER

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਚੁੱਕਿਆ ਖੌਫ਼ਨਾਕ ਕਦਮ

ਦਿੜ੍ਹਬਾ ਮੰਡੀ , 19 ਅਪ੍ਰੈਲ (ਹਰਬੰਸ ਸਿੰਘ ਛਾਜਲੀ , ਜਸਵੀਰ ਸਿੰਘ ਔਜਲਾ) - ਪਿੰਡ ਕੜਿਆਲ ਦੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਜ਼ਹਿਰੀਲੀ ਚੀਜ ਨਿਗਲ਼ ਕੇ ਖੁਦਕੁਸ਼ੀ ਕਰਨ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਬਲਜਿੰਦਰ ਸਿੰਘ (34) ਪੁੱਤਰ ਕਿਰਪਾਲ ਸਿੰਘ ਕਰਜ਼ੇ ਕਾਰਨ ਪਿਛਲੇ ਸਮੇਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਕਿਸਾਨ ਆਗੂ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਬਲਜਿੰਦਰ ਸਿੰਘ ਦੇ ਬਜ਼ੁਰਗ ਪਿਤਾ ਦਾ ਚੂਲਾ ਟੁੱਟਣ ਕਰਕੇ ਮੰਜੇ 'ਤੇ ਪਿਆ ਹੈ। 2 ਪੁੱਤਰ ਹਨ। ਇਕ ਪੁੱਤਰ ਦੇ ਦਿਲ ਵਿਚ ਸ਼ੇਕ ਹੈ। ਮਾਤਾ ਵੀ ਬਿਮਾਰ ਰਹਿੰਦੀ ਹੈ। ਜਿਸ ਕਰਕੇ ਬਿਮਾਰੀਆਂ 'ਤੇ ਬਹੁਤ ਪੈਸਾ ਖਰਚ ਹੋ ਗਿਆ। ਫ਼ਸਲ ਵੀ ਘੱਟ ਨਿਕਲਦੀ ਰਹੀ, ਤਿੰਨ ਏਕੜ ਜ਼ਮੀਨ ਹੈ। ਜਿਸ ਕਰਕੇ ਬੈਂਕਾਂ ਅਤੇ ਆੜ੍ਹਤੀ ਦਾ ਕਰੀਬ 17-18 ਲੱਖ ਰੁਪਏ ਕਰਜ਼ਾ ਚੜ੍ਹ ਗਿਆ।‌ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਨੇ ਇਹ ਕਦਮ ਚੁੱਕਿਆ ਹੈ ।‌ ਕਿਸਾਨ ਆਗੂ ਭੀਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮ੍ਰਿਤਕ ਕਿਸਾਨ ਬਲਜਿੰਦਰ ਸਿੰਘ ਦਾ ਸਾਰਾ ਕਰਜ਼ਾ ਮੁਆਫ਼ ਕਰਕੇ ਯੋਗ ਮੁਆਵਜ਼ਾ ਦੇਵੇ ਤਾਂ ਜੋ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ