ਕਬਾੜ ਦੀਆਂ ਦੁਕਾਨਾਂ ਦਾ ਜ਼ਹਿਰੀਲਾ ਧੂੰਆ ਪਿੰਡ ਦੀ ਆਬਾਦੀ ਲਈ ਬਣਿਆ ਖ਼ਤਰਾ, ਗ੍ਰਾਮ ਪੰਚਾਇਤ ਵਲੋਂ ਤੁਰੰਤ ਕਾਰਵਾਈ ਦੀ ਮੰਗ
ਲਹਿਰਾਗਾਗਾ (ਸੰਗਰੂਰ), 19 ਅਪ੍ਰੈਲ (ਅਸ਼ੋਕ ਗਰਗ) - ਗ੍ਰਾਮ ਪੰਚਾਇਤ ਗੁਰੁ ਨਾਨਕ ਨਗਰ ਚੂੜਲ ਦੀ ਹਦੂਦ ਅੰਦਰ ਕੁਝ ਕਬਾੜ ਦੀਆਂ ਦੁਕਾਨਾਂ ਵਲੋਂ ਗੱਡੀਆਂ ਦੀ ਰਹਿੰਦ-ਖੂੰਹਦ, ਪਲਾਸਟਿਕ ਅਤੇ ਬਿਜਲੀ ਦੀਆਂ ਤਾਰਾਂ ਨੂੰ ਅੱਗ ਲਗਾ ਕੇ ਫੂਕਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਪਿੰਡ ਦੀ ਆਬਾਦੀ ਵਿਚ ਭਾਰੀ ਪ੍ਰਦੂਸ਼ਣ ਫੈਲ ਰਿਹਾ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਕਾਰਨ ਨਿਕਲਣ ਵਾਲਾ ਕਾਲਾ ਧੂੰਆਂ ਵਾਤਾਵਰਨ ਨੂੰ ਗੰਭੀਰ ਤੌਰ ‘ਤੇ ਪ੍ਰਭਾਵਿਤ ਕਰ ਰਿਹਾ ਹੈ ਅਤੇ ਲੋਕਾਂ ਦੀ ਸਿਹਤ ਉੱਤੇ ਵੀ ਬੁਰਾ ਅਸਰ ਪੈ ਰਿਹਾ ਹੈ। ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਹ ਨਾਲ ਸੰਬੰਧਿਤ ਸਮੱਸਿਆਵਾਂ ਦਾ ਖਤਰਾ ਬਣ ਰਿਹਾ ਹੈ। ਇਸ ਨੂੰ ਲੈ ਕੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲਰ ਤੋਂ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
;
;
;
;
;
;
;
;