ਸਾਬਕਾ ਕੈਬਿਨਟ ਮੰਤਰੀ ਬੱਗੇ ਖ਼ਾਨ ਨੂੰ ਸਦਮਾ, ਛੋਟੇ ਭਰਾ ਦਾ ਹੋਇਆ ਦਿਹਾਂਤ
ਮਲੇਰਕੋਟਲਾ, 13 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਸਰਕਾਰ ਦੇ ਸਾਬਕਾ ਕੈਬਿਨਟ ਖੇਡ ਮੰਤਰੀ ਜਨਾਬ ਨੁਸਰਤ ਇਕਰਾਮ ਅਲੀ ਬੱਗੇ ਖਾਂ ਦੇ ਛੋਟੇ ਭਰਾ ਅਤੇ ਆਜ਼ਮ ਅਲੀ ਖ਼ਾਨ ਦੇ ਵੱਡੇ ਭਰਾ ਵਜਾਹਿਦ ਅਲੀ ਖ਼ਾਨ ਸਾਬ (60) ਦਾ ਅੱਜ ਅਚਾਨਕ ਦਿਹਾਂਤ ਹੋ ਗਿਆ ਹੈ। ਜਿਨ੍ਹਾਂ ਦੀ ਨਮਾਜ਼-ਏ-ਜਨਾਜ਼ਾ ਅੱਜ ਲੁਧਿਆਣਾ ਬਾਈਪਾਸ ਮਲੇਰਕੋਟਲਾ ਵਿਖੇ ਅਦਾ ਕਰਕੇ ਕਬਰਸਤਾਨ ਵਿਖੇ ਸੁਪਰਦ-ਏ-ਖ਼ਾਕ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸਕੇ ਸੰਬੰਧੀਆਂ, ਧਾਰਮਿਕ, ਸਮਾਜਿਕ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਮਰਹੂਮ ਵਜਾਹਿਦ ਅਲੀ ਖ਼ਾਨ ਦੀ ਨਮਾਜ਼-ਏ-ਜਨਾਜ਼ਾ ਵਿਚ ਸ਼ਿਰਕਤ ਕਰਕੇ ਪਰਿਵਾਰ ਨਾਲ਼ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮਰਹੂਮ ਵਜਾਹਿਦ ਅਲੀ ਖ਼ਾਨ ਦੀ ਮਗਫਿਰਤ ਲਈ ਦੁਆ ਕੀਤੀ। ਜ਼ਿਕਰਯੋਗ ਹੈ ਕਿ ਮਰਹੂਮ ਵਜਾਹਿਦ ਅਲੀ ਖ਼ਾਨ ਆਪਣੇ ਪਿੱਛੇ ਪਤਨੀ, 2 ਬੇਟੇ ਅਤੇ 3 ਬੇਟੀਆਂ ਛੱਡ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਜਿਸ ਨਾਲ ਇਲਾਕੇ ਭਰ 'ਚ ਗਮੀ ਦਾ ਮਾਹੌਲ ਪਾਇਆ ਜਾ ਰਿਹਾ ਹੈ।
;
;
;
;
;
;
;