ਬੀਜ ਪ੍ਰਮਾਣੀਕਰਨ ਅਧਿਕਾਰੀ ਨਿਰੀਖਣ ਕਰਨ ਬਦਲੇ ਰਿਸ਼ਵਤ ਲੈਂਦਾ ਕਾਬੂ
ਮਾਨਸਾ, 13 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ) - ਵਿਜੀਲੈਂਸ ਬਿਊਰੋ ਨੇ ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ਲੁਧਿਆਣਾ ਦੇ ਸੀਡ ਸਰਟੀਫਿਕੇਸ਼ਨ ਅਫ਼ਸਰ (ਬੀਜ ਪ੍ਰਮਾਣੀਕਰਨ ਅਧਿਕਾਰੀ) ਅੰਮ੍ਰਿਤਪਾਲ ਸਿੰਘ ਨੂੰ ਫ਼ਸਲ ਦੀ ਨਿਰੀਖਣ ਕਰਨ ਬਦਲੇ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥੀਂ ਕਾਬੂ ਕੀਤਾ ਹੈ। ਚੌਕਸੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰਾਕੇਸ਼ ਕੁਮਾਰ ਪੁੱਤਰ ਮਹਿੰਦਰ ਵਾਸੀ ਮਾਨਸਾ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਸੀਡ ਫਾਰਮ ਚਲਾਉਂਦਾ ਹੈ। ਐਤਕੀਂ ਇਸ ਫ਼ਰਮ ਨੇ 1275 ਏਕੜ 'ਚ ਕਣਕ ਦੇ ਬੀਜਾਂ ਦੀ ਬਿਜਾਈ ਕਰਵਾਈ ਗਈ ਸੀ। ਫ਼ਸਲੀ ਸੀਜ਼ਨ 2025-26 ਦੀ ਇੰਸਪੈਕਸ਼ਨ ਕਰਨ ਦੀ ਜ਼ਿੰਮੇਵਾਰੀ ਉਪਰੋਕਤ ਅਫ਼ਸਰ ਦੀ ਸੀ। ਇਸ ਨਿਰੀਖਣ ਬਦਲੇ ਉਸ ਨੇ ਲੱਖ ਰੁਪਏ ਦੀ ਮੰਗ ਕੀਤੀ ਅਤੇ ਸੌਦਾ 50 ਹਜ਼ਾਰ ਰੁਪਏ 'ਚ ਤੈਅ ਹੋ ਗਿਆ। ਬੁਲਾਰੇ ਨੇ ਦੱਸਿਆ ਕਿ ਚੌਕਸੀ ਵਿਭਾਗ ਦੀ ਟੀਮ ਨੇ ਐਸ. ਐਸ. ਪੀ. ਬਠਿੰਡਾ ਰੇਂਜ ਦੇ ਦਿਗਵਿਜੈ ਕਪਿਲ ਦੀ ਅਗਵਾਈ ਹੇਠ ਜਾਲ ਵਿਛਾਇਆ ਅਤੇ ਅੰਮ੍ਰਿਤਪਾਲ ਸਿੰਘ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਕੇ ਮੁਕੱਦਮਾ ਦਰਜ ਕੀਤਾ ਗਿਆ ਹੈ।
;
;
;
;
;
;
;