ਵਰਿੰਦਾਵਨ ਹਾਦਸੇ ਦੇ ਲਾਪਤਾ ਰਿਸ਼ਭ ਸ਼ਰਮਾ ਦੀ ਲਾਸ਼ ਮਿਲੀ
ਜਗਰਾਉਂ ( ਲੁਧਿਆਣਾ ) 12 ਅਪ੍ਰੈਲ (ਕੁਲਦੀਪ ਸਿੰਘ ਲੋਹਟ) - ਵਰਿੰਦਾਵਨ ਭਿਆਨਕ ਹਾਦਸੇ 'ਚ 5 ਲੋਕਾਂ ਦੀ ਮੌਤ ਤੋਂ ਬਾਅਦ ਲਾਪਤਾ ਰਿਸ਼ਭ ਸ਼ਰਮਾ ਦੀ ਲਾਸ਼ ਵੀ ਮਿਲ ਗਈ ਹੈ।ਦੱਸਣਯੋਗ ਹੈ ਕਿ ਰਿਸ਼ਭ ਸ਼ਰਮਾ ਪੁੱਤਰ ਉਮੇਸ਼ ਸ਼ਰਮਾ ਘਟਨਾ ਵਾਲੇ ਦਿਨ ਤੋਂ ਹੀ ਲਾਪਤਾ ਚਲ ਰਿਹਾ ਸੀ ਤੇ ਰਿਸ਼ਭ ਦੇ ਉਮੇਸ਼ ਸ਼ਰਮਾਂ ਨੇ ਸ਼ੋਸ਼ਲ ਮੀਡੀਆ ਰਾਹੀਂ ਵਰਿੰਦਾਵਨ ਦੇ ਪ੍ਰਸ਼ਾਸਨ 'ਤੇ ਸਵਾਲ ਚੁੱਕੇ ਸਨ। ਇਹੀ ਨਹੀ ਉਹ ਵੀਡੀਓ ਰਾਹੀਂ ਧਾਹਾਂ ਮਾਰ ਕੇ ਰੋਂਦਿਆਂ ਕਹਿ ਰਿਹਾ ਸੀ "ਮੇਰਾ ਪੁੱਤ ਬਚਾ ਲਵੋ...ਹਾਏ ਰੱਬਾ ਮੇਰਾ ਪੁੱਤ ਮੋੜ ਦਿਓ " । ਉਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਵਲੋਂ ਬਚਾਅ ਕਾਰਜ ਜ਼ਾਰੀ ਸਨ ਪ੍ਰੰਤੂ ਅੱਜ ਤੜਕਸਾਰ ਇਹ ਮਨਹੂਸ ਖ਼ਬਰ ਸਾਹਮਣੇ ਆ ਗਈ ਹੈ। ਇਸ ਖ਼ਬਰ ਨੇ ਜਗਰਾਉ ਸ਼ਹਿਰ ਅੰਦਰ ਪਸਰੇ ਸੋਗ ਦਾ ਜ਼ਖ਼ਮ ਹੋਰ ਡੂੰਘਾ ਹੋ ਗਿਆ ਹੈ।ਜਾਣਕਾਰੀ ਅਨੁਸਾਰ ਰਿਸ਼ਭ ਸ਼ਰਮਾ ਦੀ ਮਿ੍ਤਕ ਦੇਹ ਅੱਜ ਦੇਰ ਰਾਤ ਤੱਕ ਆਉਣ ਦੀ ਸੰਭਾਵਨਾ ਹੈ।
;
;
;
;
;
;
;
;