ਹਰੀਨੌ ਬਹੁਚਰਚਿਤ ਗੁਰਪ੍ਰੀਤ ਕਤਲ ਕਾਂਡ , ਭਾਈ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਤੋਂ ਪੁੱਛਗਿਛ ਕਰੇਗੀ ਸਿੱਟ
ਫ਼ਰੀਦਕੋਟ, 8 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਇਸ ਜ਼ਿਲ੍ਹੇ ਦੇ ਪਿੰਡ ਹਰੀਨੌ ਵਿਖੇ ਡੇਢ ਸਾਲ ਪਹਿਲਾਂ ਹੋਏ ਬਹੁਚਰਚਿਤ ਗੁਰਪ੍ਰੀਤ ਸਿੰਘ ਕਤਲ ਕਾਂਡ ਦੇ ਮਾਮਲੇ ਵਿਚ ਬਣੀ ਵਿਸ਼ੇਸ਼ ਜਾਂਚ ਟੀਮ ਨੂੰ ਅਦਾਲਤ ਨੇ ਖਡੂਰ ਸਾਹਿਬ ਦੇ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਵਰਿੰਦਰਜੀਤ ਸਿੰਘ ਉਰਫ਼ ਫ਼ੌਜੀ ਤੋਂ ਪੁੱਛਗਿੱਛ ਲਈ ਮਨਜ਼ੂਰੀ ਦੇ ਦਿੱਤੀ ਹੈ। ਫ਼ਰੀਦਕੋਟ ਦੇ ਵਧੀਕ ਸੈਸ਼ਨ ਜੱਜ ਕੇ.ਕੇ. ਜੈਨ ਨੇ ਇਹ ਮਨਜ਼ੂਰੀ ਦਿੱਤੀ ਹੈ। ਵਿਸ਼ੇਸ਼ ਜਾਂਚ ਟੀਮ ਵਲੋਂ ਅਦਾਲਤ ’ਚ ਇਹ ਦਾਅਵਾ ਕੀਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਕਥਿਤ ਤੌਰ ’ਤੇ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਨਾਲ ਗੱਲਬਾਤ ਕਰਦਾ ਸੀ।
;
;
;
;
;
;
;
;