ਜਲੰਧਰ ਦੀ ਇਕ ਨਿੱਜੀ ਬੈਂਕ 'ਚ ਦਿਨ-ਦਿਹਾੜੇ ਲੱਖਾਂ ਦੀ ਲੁੱਟ
ਜਲੰਧਰ, 6 ਅਪ੍ਰੈਲ- ਜਲੰਧਰ ਵਿਚ ਇਕ ਨਿੱਜੀ ਬੈਂਕ ਨੂੰ ਦਿਨ-ਦਿਹਾੜੇ ਲੁੱਟ ਲਿਆ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ, ਨਕਾਬਪੋਸ਼ ਲੁਟੇਰੇ ਸਕੂਟਰ 'ਤੇ ਆਏ ਸਨ। ਲੁਟੇਰੇ ਬੈਂਕ ਵਿਚ ਦਾਖਲ ਹੋਏ ਅਤੇ ਬੰਦੂਕ ਦੀ ਨੋਕ 'ਤੇ ਲੁੱਟ ਕੀਤੀ। ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਫਿਰ ਲੁਟੇਰਿਆਂ ਨੂੰ ਫੜਨ ਲਈ ਟੀਮਾਂ ਬਣਾਈਆਂ। ਪੁਲਿਸ ਸੂਤਰਾਂ ਅਨੁਸਾਰ 7 ਲੱਖ ਰੁਪਏ ਦੀ ਲੁੱਟ ਦੀ ਸੰਭਾਵਨਾ ਹੈ। ਬੈਂਕ ਤੋਂ ਬਾਹਰ ਨਿਕਲਦੇ ਲੁਟੇਰਿਆਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।
;
;
;
;
;
;
;
;