ਭਾਜਪਾ ਹਰ ਚੁਣੌਤੀ ਦਾ ਇਮਾਨਦਾਰੀ ਨਾਲ ਕਰ ਰਹੀ ਹੈ ਸਾਹਮਣਾ- ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 6 ਅਪ੍ਰੈਲ - ਭਾਰਤ ਦੀ ਵੱਡੀ ਰਾਜਨੀਤਕ ਪਾਰਟੀ ਭਾਜਪਾ ਅੱਜ ਆਪਣਾ 47ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਸਥਾਪਨਾ ਦਿਵਸ ਮਨਾਉਣ ਲਈ ਦੇਸ਼ ਭਰ ਦੇ ਭਾਜਪਾ ਦਫ਼ਤਰਾਂ ਵਿਚ ਕਈ ਸਮਾਗਮ ਕੀਤੇ ਗਏ। ਇਸ ਮੌਕੇ 'ਤੇ ਇਕ ਵੀਡੀਓ ਸੁਨੇਹੇ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਜਾਣਦਾ ਹੈ ਕਿ ਭਾਜਪਾ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਇਮਾਨਦਾਰੀ ਨਾਲ ਯਤਨ ਕਰ ਰਹੀ ਹੈ ਅਤੇ ਅਜਿਹਾ ਕਰਦੀ ਰਹੇਗੀ। ਅਸੀਂ ਪਿਛਲੇ ਸਮੇਂ ਵਿਚ ਸਕਾਰਾਤਮਕ ਨਤੀਜੇ ਪ੍ਰਾਪਤ ਕੀਤੇ ਹਨ ਅਤੇ ਭਵਿੱਖ ਵਿਚ ਵੀ ਕਰਦੇ ਰਹਾਂਗੇ।
ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਯੁੱਗ ਦੇ ਸੈਂਕੜੇ ਕਠੋਰ ਕਾਨੂੰਨਾਂ ਨੂੰ ਖਤਮ ਕਰਨਾ, ਲੋਕਤੰਤਰ ਲਈ ਇਕ ਨਵੀਂ ਸੰਸਦ ਇਮਾਰਤ ਦਾ ਨਿਰਮਾਣ, ਆਮ ਜਨਤਾ ਵਿਚ ਗਰੀਬਾਂ ਲਈ 10% ਰਾਖਵਾਂਕਰਨ, ਤਿੰਨ ਤਲਾਕ 'ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ, ਅਤੇ ਅਯੁੱਧਿਆ ਵਿਚ ਰਾਮ ਮੰਦਰ ਦਾ ਨਿਰਮਾਣ। ਅਜਿਹੀਆਂ ਅਣਗਿਣਤ ਪ੍ਰਾਪਤੀਆਂ ਹਨ ਜੋ ਭਾਜਪਾ ਦੇ ਇਮਾਨਦਾਰ ਯਤਨਾਂ ਦਾ ਨਤੀਜਾ ਹਨ ਤੇ ਸਾਡਾ ਮਿਸ਼ਨ ਜਾਰੀ ਹੈ।
;
;
;
;
;
;
;