JALANDHAR WEATHER

ਈਰਾਨ ਨਾਲ ਲੜਾਈ ਵਿਚ ਅਸੀਂ ਜਿੱਤ ਰਹੇ ਹਾਂ, ਅਸੀਂ ਦੁਸ਼ਮਣ ਨੂੰ ਕੁਚਲ ਰਹੇ ਹਾਂ- ਪ੍ਰਧਾਨ ਮੰਤਰੀ ਨੇਤਨਯਾਹੂ

ਇਜ਼ਰਾਇਲ, 22 ਮਾਰਚ- ਈਰਾਨ-ਅਮਰੀਕਾ-ਇਜ਼ਰਾਇਲ ਵਿਚਾਲੇ ਪਿਛਲੇ 23 ਦਿਨਾਂ ਤੋਂ ਚੱਲ ਰਹੀ ਜੰਗ ਵਿਚਾਲੇ ਮੱਧ ਪੂਰਬ ਸੰਕਟ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਇਸੇ ਵਿਚਾਲੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਜ਼ਰਾਇਲ ਦੇ ਅਰਾਦ ਵਿਚ ਮਿਜ਼ਾਈਲ ਹਮਲੇ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ, "ਮੈਂ ਇੱਥੇ ਅਰਾਦ ਵਿਚ ਹਾਂ। ਇੱਥੇ ਕੋਈ ਨਹੀਂ ਮਾਰਿਆ ਗਿਆ। ਪਰ ਅਸੀਂ ਸਿਰਫ਼ ਚਮਤਕਾਰਾਂ 'ਤੇ ਭਰੋਸਾ ਨਹੀਂ ਕਰਨਾ ਚਾਹੁੰਦੇ। ਮਿਜ਼ਾਈਲ ਇੱਥੇ ਹੀ ਡਿੱਗੀ, ਇਮਾਰਤਾਂ ਦੇ ਵਿਚਕਾਰ... ਇਸ ਲੜਾਈ ਵਿਚ, ਅਸੀਂ ਜਿੱਤ ਰਹੇ ਹਾਂ; ਅਸੀਂ ਦੁਸ਼ਮਣ ਨੂੰ ਕੁਚਲ ਰਹੇ ਹਾਂ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ