ਜਲਾਲਾਬਾਦ ਰੈਲੀ : ਅਸੀਂ ਸਾਰੇ ਵਾਅਦੇ ਪੂਰੇ ਕੀਤੇ, ਵਿਰੋਧੀਆਂ ਕੋਲ ਸਾਡੇ ਖਿਲਾਫ ਕੋਈ ਮੁੱਦਾ ਨਹੀਂ- ਮੁੱਖ ਮੰਤਰੀ
ਜਲਾਲਾਬਾਦ (ਫਾਜ਼ਿਲਕਾ), 22 ਮਾਰਚ- ਅੱਜ ਜਲਾਲਾਬਾਦ ਵਿਚ ਪੰਜਾਬ ਸਰਕਾਰ ਦੀ ਵਿਕਾਸ ਰੌੈਲੀ ਹੋ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀਆਂ ਤੇ ਕਾਂਗਰਸੀਆਂ ਉਤੇ ਜੰਮ ਕੇ ਤਵਾ ਲਾਇਆ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਕਰਕੇ ਪੰਜਾਬ ਵਿਚੋਂ ਗਿਰਝਾਂ ਖਤਮ ਹੋ ਗਈਆਂ। ਇਨ੍ਹਾਂ ਨੇ ਲੋਕਾਂ ਦੀਆਂ ਹੱਡੀਆਂ ਚੂਸ ਲਈਆਂ। ਗਿਰਝਾਂ ਵਾਲੇ ਕੰਮ ਤਾਂ ਇਨ੍ਹਾਂ ਨੇ ਆਪ ਕੀਤੇ।
ਰੈਲੀ ਦੌਰਾਨ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਹੁਣ ਸਮੇਂ ਸਿਰ ਬਿਜਲੀ ਮਿਲਦੀ ਹੈ ਤੇ ਉਹ ਵੀ ਦਿਨ ਵੇਲੇ। ਹੁਣ ਕਿਸਾਨਾਂ ਨੂੰ ਜਨਰੇਟਰ ਨੀਂ ਖਰੀਦਣੇ ਪੈ ਰਹੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਲਈ ਘਰੇ ਚਿੱਠੀਆਂ ਆਉਂਦੀਆਂ ਹਨ। ਮਾਨ ਨੇ ਕਿਹਾ ਕਿ ਅਜੇ ਤਾਂ ਚਾਰ ਸਾਲ ਹੋਏ ਨੇ, ਅੱਗੋਂ ਦੇਖੋ ਕੀ ਹੁੰਦਾ। ਮੁੱਖ ਮੰਤਰੀ ਨੇ ਕਿਹਾ ਕਿ ਆਉਂਦੇ ਕੁਝ ਸਾਲਾਂ ਦੌਰਾਨ ਅਸੀਂ ਬਿਜਲੀ ਦੇ ਖੰਭੇ ਚੁੱਕ ਦੇਣੇ ਆ। ਅਸੀਂ ਫਾਈਬਰ ਤਾਰਾਂ ਪਾ ਕੇ ਅੰਰਡਗਰਾਊਂਡ ਕਰ ਦੇਣਾ ਸਭ ਕੁਝ।
ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀਆਂ ਕੋਲ ਹੁਣ ਸਾਡੇ ਖਿਲਾਫ ਕੋਈ ਮੁੱਦਾ ਨਹੀਂ, ਕਿਉਂ ਕਿ ਅਸੀਂ ਸਾਰੇ ਵਾਅਦੇ ਪੁੂਰੇ ਕਰ ਦਿੱਤੇ ਹਨ।
;
;
;
;
;
;
;
;