JALANDHAR WEATHER

ਚੋਣ ਪੈਨਲ ਤੇ ਸੱਤਾਧਾਰੀ ਭਾਜਪਾ ਮਹਿਲਾ ਤੇ ਬੰਗਾਲ ਵਿਰੋਧੀ- ਮਮਤਾ ਬੈਨਰਜੀ

ਕੋਲਕਾਤਾ, 16 ਮਾਰਚ (ਪੀਟੀਆਈ)- ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਉੱਚ ਰਾਜ ਨੌਕਰਸ਼ਾਹਾਂ ਅਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਲਈ ਚੋਣ ਕਮਿਸ਼ਨ 'ਤੇ ਵਰ੍ਹਦਿਆਂ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਪੈਨਲ ਅਤੇ ਸੱਤਾਧਾਰੀ ਭਾਜਪਾ ਨੂੰ "ਮਹਿਲਾ ਵਿਰੋਧੀ ਅਤੇ ਬੰਗਾਲ ਵਿਰੋਧੀ" ਕਰਾਰ ਦਿੱਤਾ ਹੈ। ਰਾਜ ਵਿਚ ਐਲਪੀਜੀ ਸੰਕਟ ਦੇ ਵਿਰੋਧ ਵਿਚ ਮਾਰਚ ਤੋਂ ਬਾਅਦ ਕੇਂਦਰੀ ਕੋਲਕਾਤਾ ਦੇ ਡੋਰੀਨਾ ਕਰਾਸਿੰਗ 'ਤੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ, ਬੈਨਰਜੀ ਨੇ ਕਿਹਾ ਕਿ ਭਗਵਾਂ ਖੇਮਾ ਜਿੰਨੇ ਮਰਜ਼ੀ ਅਧਿਕਾਰੀ ਬਦਲ ਸਕਦਾ ਹੈ, ਪਰ ਉਹ ਸਰਕਾਰ ਨੂੰ ਨਹੀਂ ਬਦਲ ਸਕੇਗਾ।

ਬੈਨਰਜੀ ਨੇ ਸਪੱਸ਼ਟ ਤੌਰ 'ਤੇ ਚੋਣ ਕਮਿਸ਼ਨ 'ਤੇ ਨਿਸ਼ਾਨਾ ਸਾਧਿਆ ਪਰ ਸਿੱਧੇ ਤੌਰ 'ਤੇ ਨਾਮ ਲਏ ਬਿਨਾਂ ਕਿਹਾ, "ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਬਦਲਵੇਂ ਅਧਿਕਾਰੀਆਂ ਵਜੋਂ ਕਿਸ ਨੂੰ ਨਿਯੁਕਤ ਕਰਦੇ ਹੋ; ਉਹ ਸਾਰੇ ਬੰਗਾਲ ਲਈ ਕੰਮ ਕਰਨਗੇ।" "ਉਨ੍ਹਾਂ ਨੇ ਰਾਜ ਸਰਕਾਰ ਨਾਲ ਸਲਾਹ ਕੀਤੇ ਬਿਨਾਂ ਮੁੱਖ ਸਕੱਤਰ ਅਤੇ ਇਕ ਬੰਗਾਲੀ ਔਰਤ ਨੰਦਿਨੀ ਚੱਕਰਵਰਤੀ ਨੂੰ ਹਟਾਉਣ ਲਈ ਅੱਧੀ ਰਾਤ ਦਾ ਸਮਾਂ ਚੁਣਿਆ। ਇਹ ਦਰਸਾਉਂਦਾ ਹੈ ਕਿ ਉਹ ਕਿੰਨੇ ਔਰਤ ਵਿਰੋਧੀ ਹਨ।" 

ਮੁੱਖ ਮੰਤਰੀ ਨੇ ਚੋਣ ਸੰਸਥਾ ਦੀ ਆਲੋਚਨਾ ਕਰਨ ਲਈ ਰਾਜ ਦੇ ਗ੍ਰਹਿ ਸਕੱਤਰ ਜਗਦੀਸ਼ ਪ੍ਰਸਾਦ ਮੀਣਾ ਨੂੰ ਹਟਾਉਣ ਦਾ ਵੀ ਹਵਾਲਾ ਦਿੱਤਾ। ਸਾਡਾ ਗ੍ਰਹਿ ਸਕੱਤਰ ਇਕ ਗੈਰ-ਬੰਗਾਲੀ ਵਿਅਕਤੀ ਹੈ। ਉਨ੍ਹਾਂ ਨੂੰ ਹਟਾਉਣਾ ਬੰਗਾਲ ਦੇ ਕੁਸ਼ਲ ਅਧਿਕਾਰੀਆਂ ਪ੍ਰਤੀ ਉਨ੍ਹਾਂ ਦੇ ਮਨ ਵਿਚ ਡੂੰਘੀ ਨਫ਼ਰਤ ਨੂੰ ਦਰਸਾਉਂਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ