JALANDHAR WEATHER

ਐਨ.ਆਈ.ਏ. ਅਦਾਲਤ ਨੇ 7 ਵਿਦੇਸ਼ੀਆਂ ਨੂੰ 11 ਦਿਨਾਂ ਦੀ ਹਿਰਾਸਤ ਵਿਚ ਭੇਜਿਆ

ਨਵੀਂ ਦਿੱਲੀ, 16 ਮਾਰਚ (ਏਐਨਆਈ): ਪਟਿਆਲਾ ਹਾਊਸ ਕੋਰਟ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ਨੇ 6 ਵਿਦੇਸ਼ੀਆਂ ਨੂੰ 11 ਦਿਨਾਂ ਦੀ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਦੀ ਹਿਰਾਸਤ ਵਿਚ ਭੇਜ ਦਿੱਤਾ। ਉਨ੍ਹਾਂ ਨੂੰ ਐਨ.ਆਈ.ਏ. ਅਦਾਲਤ ਵਿਚ ਪੇਸ਼ ਕੀਤਾ ਗਿਆ। ਦੋਸ਼ ਹੈ ਕਿ 3 ਯੂਕਰੇਨੀ ਲੋਕਾਂ ਨੂੰ ਦਿੱਲੀ ਤੋਂ, 3 ਲਖਨਊ ਤੋਂ ਅਤੇ ਇਕ ਅਮਰੀਕੀ ਨਾਗਰਿਕ ਨੂੰ ਕੋਲਕਾਤਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।  ਵਧੀਕ ਸੈਸ਼ਨ ਜੱਜ (ਏ.ਐਸ.ਜੇ.) ਪ੍ਰਸ਼ਾਂਤ ਸ਼ਰਮਾ ਨੇ 6 ਯੂਕਰੇਨੀ ਲੋਕਾਂ ਅਤੇ ਇਕ ਅਮਰੀਕੀ ਨਾਗਰਿਕ ਨੂੰ 27 ਮਾਰਚ ਤੱਕ 11 ਦਿਨਾਂ ਦੀ ਐਨ.ਆਈ.ਏ. ਹਿਰਾਸਤ ਵਿਚ ਭੇਜ ਦਿੱਤਾ। ਇਨ੍ਹਾਂ ਦੀ ਬੰਦ ਅਦਾਲਤ ਵਿਚ ਸੁਣਵਾਈ ਹੋਈ ਹੈ । ਵਿਸ਼ੇਸ਼ ਸਰਕਾਰੀ ਵਕੀਲ (ਐਸ.ਪੀ.ਪੀ.) ਅਤੁਲ ਤਿਆਗੀ ਅਮਿਤ ਰੋਹਿਲਾ ਅਤੇ ਹੋਰਾਂ ਦੇ ਨਾਲ, ਐਨ.ਆਈ.ਏ. ਵਲੋਂ ਪੇਸ਼ ਹੋਏ।

 

ਐਨ.ਆਈ.ਏ. ਨੇ ਮਾਮਲੇ ਦੀ ਜਾਂਚ ਲਈ 15 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ। ਇਹ ਦੋਸ਼ ਹੈ ਕਿ ਉਹ ਵੀਜ਼ੇ 'ਤੇ ਭਾਰਤ ਆਏ ਸਨ ਅਤੇ ਫਿਰ ਮਿਜ਼ੋਰਮ ਵਿਚ ਦਾਖ਼ਲ ਹੋਏ, ਜੋ ਕਿ ਇਕ ਸੁਰੱਖਿਅਤ ਖੇਤਰ ਹੈ। ਇਸ ਤੋਂ ਬਾਅਦ ਉਹ ਮਿਆਂਮਾਰ ਵਿਚ ਦਾਖ਼ਲ ਹੋਏ ਅਤੇ ਨਸਲੀ ਯੁੱਧ ਸਮੂਹਾਂ ਨਾਲ ਸੰਪਰਕ ਕੀਤਾ। ਐਨ.ਆਈ.ਏ. ਵਲੋਂ ਇਹ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੂੰ ਮਿਆਂਮਾਰ ਵਿਚ ਸਿਖਲਾਈ ਦਿੱਤੀ ਗਈ ਸੀ ਅਤੇ ਉਹ ਨਸਲੀ ਯੁੱਧ ਸਮੂਹਾਂ ਨੂੰ ਸਿਖਲਾਈ ਦੇ ਰਹੇ ਸਨ। ਇਹ ਸਮੂਹ ਭਾਰਤ ਵਿਚ ਵਿਦਰੋਹੀ ਸਮੂਹਾਂ ਨਾਲ ਜੁੜੇ ਹੋਏ ਹਨ। ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਉਹ ਯੂਰਪ ਤੋਂ ਭਾਰਤ ਰਾਹੀਂ ਡਰੋਨਾਂ ਦੀ ਇਕ ਵੱਡੀ ਖੇਪ ਲੈ ਕੇ ਆਏ ਸਨ। ਦੂਜੇ ਪਾਸੇ, ਸੀਨੀਅਰ ਵਕੀਲ ਪ੍ਰਮੋਦ ਕੁਮਾਰ ਦੂਬੇ, ਐਡਵੋਕੇਟ ਅਤੁਲ ਸਹਿਗਲ ਮੁਲਜ਼ਮਾਂ ਵਲੋਂ ਪੇਸ਼ ਹੋਏ। ਉਨ੍ਹਾਂ ਨੇ ਐਨ.ਆਈ..ਏ ਵਲੋਂ ਦਾਇਰ ਹਿਰਾਸਤੀ ਰਿਮਾਂਡ ਅਰਜ਼ੀ ਦਾ ਵਿਰੋਧ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ