ਗੈਂਗਟਸਰਾਂ ਨਾਲ ਸੰਬੰਧਾਂ ਵਾਲੇ ਬਿਆਨ ਉਤੇ ਭੜਕੇ ਸੁਖਜਿੰਦਰ ਰੰਧਾਵਾ, ਸੋਸ਼ਲ ਮੀਡੀਆ ਪੋਸਟ ਪਾ ਕੇ ਸੀਐਮ ਨੂੰ ਦਿੱਤਾ ਜਵਾਬ
ਚੰਡੀਗੜ੍ਹ, 16 ਮਾਰਚ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਗੈਂਗਸਟਰਾਂ ਨਾਲ ਸੰਬੰਧਾਂ ਦਾ ਮਾਮਲਾ ਗਰਮਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਦਾ ਗੁੱਸਾ ਭੜਕ ਗਿਆ ਹੈ। ਉਨ੍ਹਾਂ ਨੇ ਸੋੇਸ਼ਲ ਮੀਡੀਆ ਉਤੇ ਪੋਸਟ ਪਾ ਕੇ ਮੁੱਖ ਮੰਤਰੀ ਨੂੰ ਲਲਕਾਰਦਿਆਂ ਕਿਹਾ ਹੈ ਕਿ ਉਹ ਵਿਧਾਨ ਸਭਾ ਸੈਸ਼ਨ ਛੱਡ ਕੇ ਆ ਜਾਂਦੇ ਹਨ ਤੇ ਇਕੱਠਿਆਂ ਪ੍ਰੈਸ ਕਾਨਫਰੰਸ ਕਰਦੇ ਹਨ ਤਾਂ ਹੀ ਲੋਕਾਂ ਪਤਾ ਲੱਗੂਗਾ ਕਿ ਗੈਂਗਸਟਰਾਂ ਨਾਲ ਕੌਣ ਰਲ਼ਿਆ ਹੈ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮਾਨ ਸਾਬ੍ਹ ਜਦੋਂ ਕਹਿਣ, ਜਿਹੜੀ ਤਰੀਕ ਨੂੰ ਕਹਿਣ ਮੈਂ ਆ ਜਾਂਦਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਗੈਂਗਸਟਰਾਂ ਨੂੰ ਵੀਆਈਪੀ ਟਰੀਟਮੈਂਟ ਆਖਿਰ ਦਿੰਦਾ ਕੌਣ ਆ।
;
;
;
;
;
;