JALANDHAR WEATHER

ਪ੍ਰੇਮ ਸੰਬੰਧਾਂ ਕਾਰਨ ਨਾਬਾਲਿਗ ਲੜਕੀ ਵਲੋਂ ਖੁਦਕਸ਼ੀ

ਸੁਨਾਮ ਊਧਮ ਸਿੰਘ ਵਾਲਾ,14 ਮਾਰਚ (ਭੁੱਲਰ, ਧਾਲੀਵਾਲ)- ਨੇੜਲੇ ਪਿੰਡ ਘਾਸੀਵਾਲਾ ਵਿਖੇ ਇਕ ਨਬਾਲਿਗ ਪ੍ਰਵਾਸੀ ਲੜਕੀ ਵਲੋਂ ਘਰ ਵਿਚ ਹੀ ਗਲ ਫਾਹਾ ਲੈ ਕੇ ਖ਼ੁਦਕਸ਼ੀ ਕਰ ਲੈਣ ਦੀ ਖਬਰ ਹੈ। ਸਰਪੰਚ ਪ੍ਰੀਤਮ ਸਿੰਘ ਨੇ ਦੱਸਿਆ ਕਿ ਇਕ 16 ਕੁ ਸਾਲ ਦੀ ਲੜਕੀ ਅਪ੍ਰੇਸ਼ਨ ਦੌਰਾਨ ਆਪਣੀ ਭੈਣ ਦੀ ਸਾਂਭ ਸੰਭਾਲ ਲਈ ਬਿਹਾਰ ਤੋਂ ਘਾਸੀਵਾਲਾ ਆਈ ਹੋਈ ਸੀ। ਬਿਹਾਰ ਦੇ ਦਰਬੰਗਾ ਜ਼ਿਲ੍ਹੇ ਦੇ ਪਿੰਡ ਬਨਵਾਰੀ ਪੱਟੀ ਦੇ ਅਬਦੁਲ ਗਫਾਰ ਦੀ ਲੜਕੀ ਸਨਾਨੂਰ ਖਾਤੂਨ (16) ਦੇ ਆਪਣੇ ਚਚੇਰੇ ਭਰਾ ਦੇ ਸਾਲੇ ਨਾਲ ਪ੍ਰੇਮ ਸੰਬੰਧ ਸਨ ਅਤੇ ਦੋਵੇਂ  ਆਪਸ ਵਿਚ ਜਲਦ ਨਿਕਾਹ ਕਰਵਾਉਣਾ ਚਾਹੁੰਦੇ ਸਨ ਪਰ ਲੜਕੀ ਦਾ ਪਰਿਵਾਰ ਆਰਥਿਕ ਤੰਗੀ ਕਾਰਨ ਜਲਦ ਨਿਕਾਹ ਕਰਨ ਤੋਂ ਅਸਮਰੱਥ ਸੀ। ਪਰਿਵਾਰ ਵਲੋਂ ਕੁਝ ਸਮਾਂ ਲੰਘਾਉਣ ਦੇ ਮੰਤਵ ਨਾਲ ਹੀ ਲੜਕੀ ਨੂੰ ਆਨੇ ਬਹਾਨੇ ਉਸ ਦੀ ਭੈਣ ਕੋਲ ਪੰਜਾਬ ਭੇਜ ਦਿੱਤਾ ਗਿਆ। ਦੂਜੇ ਪਾਸੇ ਲੜਕੀ ਦੇ ਪ੍ਰੇਮੀ ਵਲੋਂ ਲੜਕੀ 'ਤੇ ਦਬਾਅ ਬਣਾਉਣ ਦੇ ਮੰਤਵ ਨਾਲ ਆਪਣੀ ਬਾਂਹ 'ਤੇ ਬਲੇਡ ਮਾਰ ਕੇ ਉਸ ਨੂੰ ਵੀਡੀਓ ਭੇਜ ਦਿੱਤੀ ਗਈ ਤੇ ਕਿਹਾ ਕਿ ਮੈਂ ਤਾਂ ਜੋ ਕਰਨਾ ਸੀ ਕਰ ਲਿਆ ਹੁਣ ਤੂੰ ਸੋਚ ਕੀ ਕਰਨਾ ਹੈ।ਇਸੇ ਗੱਲ ਨੂੰ ਲੈ ਕੇ ਲੜਕੀ ਸਨਾਨੂਰ ਖਾਤੂਨ ਨੇ ਆਪਣੀ ਭੈਣ ਨੂੰ ਬਹਾਨੇ ਨਾਲ ਪਿੰਡ 'ਚ ਹੀ ਦੁਕਾਨ ਤੋਂ ਚਾਵਲ ਲੈਣ ਭੇਜ ਦਿੱਤਾ ਅਤੇ ਆਪ ਘਰ ਵਿਚ ਹੀ ਅੰਦਰੋਂ ਦਰਵਾਜਾ ਬੰਦ ਕਰਕੇ ਗਲ ਫਾਹਾ ਲੈ ਕੇ ਖੁਦਕਸ਼ੀ ਕਰ ਲਈ। ਸੁਨਾਮ ਸਿਵਲ ਹਸਪਤਾਲ ਵਿਚ ਪੁਲਿਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਨੇਕ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਪੜ੍ਹਤਾਲ ਕੀਤੀ ਜਾ ਰਹੀ ਹੈ ਅਤੇ ਪੜ੍ਹਤਾਲ ਦੌਰਾਨ ਜੋ ਵੀ ਗੱਲ ਸਾਹਮਣੇ ਆਵੇਗੀ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ